ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੁੱਟੇ 8 ਲੱਖ ਰੁਪਏ, ਮਾਮਲਾ ਦਰਜ਼

ਚੰਡੀਗ੍ਹੜ , 10 ਨਵੰਬਰ 2021; ਰੇਲਵੇ ਵਿਭਾਗ ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਕੋਲੋਂ 8 ਲੱਖ ਰੁਪਏ ਠੱਗਣ ਦੇ ਦੋਸ਼ ਚ ਪਤੀ ਪਤਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੇ ਬਾਵਜੂਦ ਦੋਸ਼ੀ ਫਰਾਰ ਹਨ। ਇਸ ਮਾਮਲੇ ਦੌਰਾਨ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਨਿਵਾਸੀ ਉਧੋਵਾਲ ਨੇ ਐਸ.ਪੀ, ਇਨਵੈਸਟੀਗੇਸ਼ਨ ਗੁਰਦਸਪੂਰ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਅਸ਼ਿਵਿਨੀ ਸ਼ਰਮਾ ਪੁੱਤਰ ਕਿਸ਼ਨ ਚੰਦ ਅਤੇ ਪਤਨੀ ਮਮਤਾ ਸ਼ਰਮਾ ਪਤਨੀ ਅਸ਼ਵੀਨੀ ਸ਼ਰਮਾ, ਨਿਵਾਸੀ ਚਵਿੰਡਾ ਦੇਵੀ ਥਾਣਾ ਕੱਥੂਨੰਗਲ ਜਿਲ੍ਹਾ ਅੰਮ੍ਰਿਤਸਰ ਨੇ ਉਸ ਨੂੰ ਰੇਲਵੇ ਵਿਭਾਗ ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਲੁੱਟ ਲਏ।
ਪੁਲਿਸ ਕਰਮੀਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਹਾਦਸੇ ਬਾਅਦ ਗੁਰਪਿੰਦਰ ਸਿੰਘ ਨੂੰ ਲੁੱਟੇ ਗਏ ਪੈਸੇ ਵਾਪਿਸ ਕਰਨ ਦਾ ਵਾਅਦਾ ਕੀਤਾ ਅਤੇ ਜਿਸ ਮਦੌਰਾਨ ਉਸ ਨੂੰ ਐਚ.ਡੀ.ਐਫ.ਸੀ, ਬੈਂਕ ਦਾ ਚੈੱਕ ਵੀ ਦਿੱਤਾ ਪਰ ਜਦ ਚੈੱਕ ਬੈਂਕ ਚ ਜਮਾਂ ਕਰਵਾਇਆ ਗਿਆ ਤਾਂ ਅਕਾਊਂਟ ਵਿਚ ਲੋੜੀਦੀ ਰਕਮ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ।

Scroll to Top