Site icon TheUnmute.com

ਰਾਇਲ ਚੈਲੰਜਰਜ਼ ਬੈਂਗਲੁਰੂ IPL ਦੇ ਪਲੇਆਫ ‘ਚ ਸਭ ਤੋਂ ਵੱਧ ਮੈਚ ਹਾਰਨ ਵਾਲੀ ਟੀਮ ਬਣੀ

Royal Challengers Bangaluru

ਚੰਡੀਗੜ੍ਹ, 23 ਮਈ 2024: ਰਾਜਸਥਾਨ ਰਾਇਲਜ਼ (RR) ਨੇ IPL ਐਲੀਮੀਨੇਟਰ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangaluru) ਨੂੰ 4 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 ਵਿੱਚ ਥਾਂ ਬਣਾ ਲਈ ਹੈ। ਅਹਿਮਦਾਬਾਦ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 172 ਦੌੜਾਂ ਬਣਾਈਆਂ। ਰਾਜਸਥਾਨ ਨੇ 19 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ।

ਇਸ ਨਾਲ ਆਰਸੀਬੀ (Royal Challengers Bangaluru) ਸਭ ਤੋਂ ਵੱਧ 10 ਪਲੇਆਫ ਮੈਚ ਹਾਰਨ ਵਾਲੀ ਟੀਮ ਬਣ ਗਈ ਹੈ। ਵਿਰਾਟ ਨੇ ਸਭ ਤੋਂ ਪਹਿਲਾਂ 8 ਹਜ਼ਾਰ ਆਈਪੀਐਲ ਦੌੜਾਂ ਪੂਰੀਆਂ ਕੀਤੀਆਂ ਅਤੇ ਯੁਜਵੇਂਦਰ ਚਾਹਲ ਰਾਜਸਥਾਨ ਰਾਇਲਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ।

ਆਈ.ਪੀ.ਐੱਲ ਦੇ ਪਲੇਆਫ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਰਾਜਸਥਾਨ ਰਾਇਲਸ ਦੇ ਆਲਰਾਊਂਡਰ ਆਰ ਅਸ਼ਵਿਨ ਦੂਜੇ ਸਥਾਨ ‘ਤੇ ਆ ਗਏ ਹਨ। ਉਨ੍ਹਾਂ ਦੇ ਨਾਂ 23 ਮੈਚਾਂ ‘ਚ ਕੁੱਲ 21 ਵਿਕਟਾਂ ਹਨ। ਉਨ੍ਹਾਂ ਨੇ ਮੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ। ਚੇੱਨਈ ਅਤੇ ਗੁਜਰਾਤ ਲਈ ਖੇਡਦੇ ਹੋਏ ਮੋਹਿਤ ਨੇ ਪਲੇਆਫ ‘ਚ ਖੇਡੇ ਗਏ 10 ਮੈਚਾਂ ‘ਚ 20 ਵਿਕਟਾਂ ਲਈਆਂ ਹਨ। ਡਵੇਨ ਬ੍ਰਾਵੋ ਇਸ ਲਿਸਟ ‘ਚ ਟਾਪ ‘ਤੇ ਹਨ। ਉਸ ਨੇ 19 ਮੈਚਾਂ ‘ਚ 28 ਵਿਕਟਾਂ ਲਈਆਂ ਹਨ।

Exit mobile version