July 4, 2024 9:36 pm
ਸੁੱਡਰਾਂ

ਡੇਰਾਬੱਸੀ ਦੇ ਸੁੰਡਰਾਂ ਪਿੰਡ ‘ਚ ਪ੍ਰਵਾਸੀ ਮਜਦੂਰਾਂ ਦੀਆਂ 52 ਝੁੱਗੀਆਂ ਦਾ ਸੜਨਾ ਕੁਦਰਤੀ ਵਰਤਾਰਾ ਨਹੀਂ: ਜਮਹੂਰੀ ਅਧਿਕਾਰ ਸਭਾ

ਚੰਡੀਗੜ੍ਹ 18 ਮਈ 2022: ਡੇਰਾਬੱਸੀ ਦੇ ਨੇੜਲੇ ਪਿੰਡ ਜਮਹੂਰੀ ਸੁੰਡਰਾਂ ‘ਚ ਬੀਤੇ ਕੁਝ ਦਿਨ ਪਹਿਲਾਂ ਭਿਆਨਕ ਹਾਦਸਾ ਵਾਪਰਿਆ ਜਿਸ ‘ਚ 52 ਝੁਗੀਆਂ ਸੜ ਕੇ ਤਬਾਹ ਹੋ ਗਈਆਂ ਸਨ ਅਤੇ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ | ਇਸਦੇ ਚੱਲਦੇ ਅਧਿਕਾਰ ਸਭਾ ਪੰਜਾਬ ਦੀ ਇਕਾਈ ਚੰਡੀਗੜ੍ਹ ਵੱਲੋਂ ਡੇਰਾਬੱਸੀ ਦੇ ਹਲਕੇ ਦੇ ਪਿੰਡ ਪਿੰਡ ਸੁੱਡਰਾਂ ਵਿਖੇ ਅੱਗ ਲੱਗਣ ਕਾਰਨ ਇੱਕ ਮਾਸੂਮ ਬਾਲੜੀ ਸਮੇਤ ਲਗਭੱਗ 50 ਝੁਗੀਆਂ ਸੜ ਕੇ ਸਵਾਹ ਹੋਣ ਦੀ ਖਬਰ ਮਿਲਣ ਤੋਂ ਬਾਅਦ ਇਕ ਟੀਮ ਬਣਾ ਕੇ ਤੱਥ ਖੋਜ ਕਰਨ ਦਾ ਫੈਸਲਾ ਕੀਤਾ।

ਮਿਤੀ 14 ਮਈ ਨੂੰ ਸੁੰਡਰਾਂ ਪਿੰਡ ਦੇ ਨਾਲ ਲੰਘਦੀ ਨਦੀ ਦੇ ਕਿਨਾਰੇ ਤੇ 52 ਝੁਗੀਆਂ ਵਿੱਚ ਵਸੇ ਲੋਕ ਜਿਸ ਵਿੱਚ ਸਾਰੇ ਦੇ ਸਾਰੇ ਪ੍ਰਵਾਸੀ ਮਜਦੂਰ ਰਹਿੰਦੇ ਸਨ ਦੀ ਕੁੱਲ ਜਨਸੰਖਿਆ ਸੰਖਿਆ ਲਗਭਗ 250 ਦੇ ਕਰੀਬ ਹੋਵੇਗੀ, ਸਭ ਨੂੰ ਬੇਘਰ ਕਰ ਦਿੱਤਾ ਗਿਆ ਗਿਆ ਹੈ। ਇਹ ਵਹਿਸ਼ੀਆਨਾ ਕਾਰਾ ਓਦੋਂ ਕੀਤਾ ਗਿਆ ਜਦੋਂ ਸਾਰੇ ਮਜ਼ਦੂਰ ਸਮੇਤ ਮਰਦ ਔਰਤਾਂ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸੀ। ਝੁੱਗੀਆਂ ਵਿੱਚ ਸਿਰਫ ਬੱਚੇ ਹੀ ਹਾਜ਼ਰ ਸ਼ਨ। ਜਦੋਂ ਉਹਨਾਂ ਨੂੰ ਪਤਾ ਚੱਲਿਆ ਤੇ ਦੌੜ ਕੇ ਵਾਪਸ ਪਰਤੇ ਤਾਂ ਆ ਕੇ ਆਪਣੇ ਘਰਾਂ ਨੂੰ ਸੁਆਹ ਹੋਏ ਪਾਇਆ। ਇੱਕ ਸਾਲ ਛੇ ਮਹੀਨੇ ਦੀ ਬੱਚੀ ਸਮੇਤ ਘਰੇਲੂ ਸਮਾਨ ਅਤੇ ਪਿਛਲੇ ਸਮੇਂ ਚ ਮੇਹਨਤ ਮੁਸ਼ੱਕਤ ਕਰਕੇ ਜੋੜੀ ਪਾਈ ਪਾਈ ਸਮੇਤ 3 ਮੋਟਰ ਸਾਈਕਲ, 15, 20 ਸਾਈਕਲ ਸੜ ਕੇ ਸਵਾ ਹੋ ਚੁੱਕੇ ਸਨ।

ਮੌਕੇ ਦਾ ਜਾਇਜ਼ਾ ਲੈਣ ਗਈ ਟੀਮ ਨੂੰ ਮਜ਼ਦੂਰਾਂ ਨੂੰ ਮਿਲ ਕੇ ਉਹਨਾਂ ਦੀ ਤਰਸਯੋਗ ਹਾਲਤ ਤੇ ਅਫਸੋਸ ਜਾਹਰ ਕਰਦੇ ਹੋਏ ਇਸ ਘਟਨਾ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ। ਸਾਰੀ ਛਾਣ ਬੀਣ ਤੋਂ ਬਾਅਦ ਟੀਮ ਇਸ ਸਿੱਟੇ ਤੇ ਪੁਹੰਚੀ ਕੇ ਜਿਵੇਂ ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕਿਸਾਨਾਂ ਵੱਲੋਂ ਆਪਣੀ ਕਣਕ ਦੇ ਨਾੜ ਨੂੰ ਅੱਗ ਲਾਉਂਦੇ ਸਮੇਂ ਗੈਰ ਕੁਦਰਤੀ ਅਤੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ , ਸੁੱਦਰਾਂ ਪਿੰਡ ਦੀ ਘਟਨਾ ਉਹਨਾਂ ਘਟਨਾਵਾਂ ਦੀ ਲਗਾਤਾਰਤਾ ਚੋਂ ਨਹੀਂ ਹੈ। ਅਸਲ ਚ ਬੇਘਰ ਹੋਏ ਮਜ਼ਦੂਰਾਂ ਨੇ ਦੱਸਿਆ ਕੇ ਇਹ ਕੋਈ ਘਟਨਾ ਨਹੀਂ ਹੈ ਬਲਕਿ ਜਾਣ ਬੁੱਝ ਕੇ ਕੀਤਾ ਅੱਤਿਆਚਾਰ ਹੈ। ਅਸੀਂ ਮੌਕੇ ਤੇ ਪਹੁੰਚ ਕੇ ਵੇਖਿਆ ਕੇ ਜਿਸ ਜਮੀਨ ਦੇ ਨਾੜ ਨੂੰ ਅੱਗ ਲਾਈ ਗਈ ਸੀ ਉਹ ਜਮੀਨ ਝੁਗੀਆਂ ਵਾਲੀ ਜਗ੍ਹਾ ਤੇ ਘੱਟੋ ਘੱਟ 10-15 ਫੁੱਟ ਨੀਵੀ ਹੋਊ। ਸਾਰੀਆਂ ਝੁਗੀਆਂ ਵੀ ਇੱਕ ਲਾਈਨ ਚ ਨਹੀਂ ਸਨ, ਤੇ ਨਾ ਹੀ ਸਾਰਿਆਂ ਝੁਗੀਆਂ ਜਮੀਨ ਦੇ ਨਾਲ ਲਗਦੀਆਂ ਸਨ। ਜੋ ਝੁੱਗੀਆਂ ਜਮੀਨ ਦੇ ਕਿਨਾਰੇ ਸਨ ਉਹਨਾਂ ਝੁੱਗੀਆਂ ਤੋਂ 10 ਫੁੱਟ ਚੌੜੀ ਗਲ਼ੀ ਛੱਡ ਕਿ ਹੀ ਦੂਜਿਆਂ ਝੁੱਗੀਆਂ ਬਣੀਆਂ ਹੋਈਆਂ ਸਨ ਜੋ ਕਾਫੀ ਦੂਰ ਸਨ।

ਅੱਗ ‘ਚ ਮੱਚ ਕਿ ਸੁਆਹ ਹੋਈ ਬਾਲੜੀ ਦੇ ਪਿਤਾ ਰਾਮਵੀਰ ਨਾਲ ਹੋਈ ਗੱਲਬਾਤ

ਰਾਮਵੀਰ ਦਾ ਕਹਿਣਾ ਸੀ ਕਿ ਜਿਸ ਜਮੀਨ ਨੂੰ ਅੱਗ ਲਾਈ ਗਈ ਸੀ ਓਹਨੂੰ ਸੋਨੂ ਵਾਉਂਦਾ ਸੀ ਜੋ ਪੰਜਾਬੀ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹੈ, ਪਰ ਉਸਨੇ ਜਮੀਨ ਤਰਨਜੀਤ ਤੋਂ ਠੇਕੇ ਤੇ ਲਈ ਹੋਈ ਆ। ਤਰਨਜੀਤ ਜੋ ਕੇ ਕਾਂਗਰਸੀ ਸਾਬਕਾ ਐੱਮ. ਐੱਲ. ਏ. ਦਾ ਬਹੁਤ ਕਰੀਬੀ ਦੱਸਿਆ ਜਾ ਰਿਹਾ ਹੈ , ਨੇ ਵੀ ਜਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਅਸਲ ਵਿੱਚ ਇਹ ਜ਼ਮੀਨ ਸ਼ਾਮਲਾਟ ਦੀ ਹੈ। ਜਦ ਰਾਮਵੀਰ ਤੋਂ ਪੁੱਛਿਆ ਕੇ ਕੀ ਇਹ ਮਹਿਜ ਇੱਕ ਘਟਨਾ ਸੀ ਤਾਂ ਉਸਨੇ ਦੱਸਿਆ ਕੇ ਨਹੀਂ, ਇਹ ਘਟਨਾ ਨਹੀਂ ਹੈ , ਅਸਲ ਵਿੱਚ ਅਸੀਂ ਗੰਢੇ ਪੁੱਟਣ ਦਾ ਕੰਮ ਕਰਦੇ ਹਾਂ ਤੇ ਸਾਡੀਆਂ ਕੁੱਲ 3 ਟੋਲੀਆਂ ਹਨ। ਸੋਨੂ ਨੇ ਕੁੱਝ ਦਿਨ ਪਹਿਲਾਂ ਸਾਨੂੰ ਉਸਦੇ ਖੇਤ ਚ ਬੀਜੇ ਗੰਢੇ ਪੁੱਟਣ ਲਈ ਕਿਹਾ ਤੇ ਅਸੀਂ ਆਪਣਾ ਰੇਟ ਦੱਸ ਦਿੱਤਾ ਕੇ ਅਸੀਂ ਇੱਕ ਏਕੜ ਦੇ 13 ਹਜਾਰ ਰੁਪਏ ਲੈਂਦੇ ਆ ਪਰ ਸੋਨੂ ਸਾਨੂੰ ਸਿਰਫ 10 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੁੱਟਣ ਲਈ ਦਬਾਅ ਪਾ ਰਿਹਾ ਸੀ। ਜਦੋਂ ਅਸੀਂ ਮਨ੍ਹਾ ਕਰਤਾ ਤਾਂ ਓਹ੍ਹ ਕਹਿੰਦਾ ਮੰਨ ਜਾਓ ਨਹੀਂ ਤਾਂ ਤੁਹਾਡੀਆਂ ਝੁਗੀਆਂ ਨੂੰ ਅੱਗ ਲਾ ਦੇਵਾਂਗਾ। ਅਤੇ 3 ਦਿਨ ਬਾਅਦ ਉਸਨੇ ਓਵੇਂ ਹੀ ਕੀਤਾ। ਜਿਸ ਦਿਨ ਹਵਾ ਦਾ ਤੇਜ਼ ਰੁੱਖ ਸਾਡੀਆਂ ਝੁਗੀਆਂ ਵੱਲ ਸੀ ਉਸਨੇ ਝੁੱਗੀਆਂ ਕੋਲੋ ਜਮੀਨ ਵਾਹੇ ਬਿਨਾਂ ਹੀ ਅੱਜ ਲਾ ਦਿੱਤੀ ਜਦੋਂ ਕਿ ਹਰ ਸਾਲ ਪਹਿਲਾਂ 2, 3 ਗੇੜੇ ਤਵੀਆਂ ਦੇ ਕੇ ਜਮੀਨ ਵਾਹੁਣ ਉਪਰੰਤ ਹੀ ਨਾੜ ਨੂੰ ਅੱਗ ਲਾਉਂਦਾ ਹੁੰਦਾ ਸੀ।

ਇੱਕ ਹੋਰ ਮਜਬੂਰ ਮੁਰਾਰੀ ਨਾਲ ਗੱਲਬਾਤ :-

ਮੁਰਾਰੀ ਜੋ ਕੇ 40 ਕੁ ਸਾਲ ਦੀ ਉਮਰ ਦਾ ਹੈ ਨੇ ਦੱਸਿਆ ਕੇ ਸੋਨੂ ਉਸਨੂੰ ਧਮਕੀਆਂ ਦੇ ਕੇ ਗਿਆ ਸੀ। ਅੱਗ ਉਸੇ ਨੇ ਲਾਈ ਹੈ। ਤੇ ਹੁਣ ਵੀ ਕੁੱਝ ਪਿੰਡ ਦੇ ਰਸੂਖਦਾਰ ਪਰਿਵਾਰ ਉਹਨਾਂ ਨੂੰ ਧਮਕਾ ਰਹੇ ਹਨ।

ਸੇਠੀ ਜੋ ਕੇ 35 ਕੁ ਸਾਲ ਦੀ ਉਮਰ ਦਾ ਮਜਦੂਰ ਹੈ ਨਾਲ ਹੋਈ ਗੱਲਬਾਤ:-

ਸੇਠੀ ਦਾ ਕਹਿਣਾ ਹੈ ਕੇ ਗੰਢੇ ਪੁੱਟਣ ਦੇ ਰੇਟ ਨੂੰ ਲੈ ਕਲੇਸ਼ ਪਿਆ, ਅਤੇ ਜਿਸ ਜਗ੍ਹਾ ਅਸੀਂ ਬੈਠੇ ਹਾਂ ਏਥੇ ਹੇਠਾਂ ਭਾਰੀ ਮਾਤਰਾ ਵਿੱਚ ਗਟਕਾ ਵੀ ਹੈ ਇਹ ਵੀ ਇੱਕ ਕਾਰਣ ਹੈ ਸਾਨੂੰ ਉਠਾਉਣ ਦਾ। ਸਾਡੀਆਂ ਝੁਗੀਆਂ ਦੇ ਚੁਫੇਰਿਓਂ ਮਾਈਨਿੰਗ ਕਰਕੇ ਗਟਕਾ ਕੱਢ ਲਿਆ ਗਿਆ ਹੈ ਅਤੇ ਅਗਲਾ ਨਿਸ਼ਾਨਾ ਅਸੀਂ ਸੀ। ਪਰ ਅਸੀਂ ਪਿਛਲੇ 30 ਸਾਲ ਤੋਂ ਏਥੇ ਹੀ ਵਸੇ ਹੋਏ ਹਾਂ।

ਮੌਕੇ ਤੇ ਮੌਜੂਦ ਕੁੱਝ ਔਰਤਾਂ ਨਾਲ ਗੱਲਬਾਤ:-

ਮੌਜੂਦ ਔਰਤਾਂ ਦਾ ਵੀ ਕਹਿਣਾ ਸੀ ਕਿ ਸਾਨੂੰ ਉਠਾਉਣ ਲਈ ਪਹਿਲਾਂ ਵੀ ਲਈ ਵਾਰ ਕਿਹਾ ਗਿਆ ਹੈ, ਮਾਇਨਿਗ ਵਾਲਾ ਵੀ ਇੱਕ ਮੁੱਦਾ ਹੈ। ਸੋਨੂੰ ਨੇ ਸਾਨੂੰ ਪਹਿਲਾਂ ਵੀ ਕਇ ਵਾਰ ਇਹ ਜਗ੍ਹਾ ਖਾਲੀ ਕਰਨ ਲਈ ਕਿਹਾ ਸੀ। ਉਸ ਦਿਨ ਅੱਗ ਲਾਉਣ ਵੇਲੇ ਸੋਨੂੰ ਏਥੇ ਮੌਜੂਦ ਸੀ। ਅਤੇ ਮੌਕੇ ਤੋਂ ਫਰਾਰ ਹੋਇਆ ਹੈ। ਸਾਡੀਆਂ ਝੁੱਗੀਆਂ ਸੜਨ ਤੋਂ ਬਾਅਦ ਤਰਨਜੀਤ ਸਿੰਘ ਸਾਡੇ ਕੋਲ ਆ ਕੇ ਧਮਕਾ ਕੇ ਗਿਆ ਕੇ ਕਰਲਿਓ ਜਿਹੜਾ ਕਰਨਾ ।

ਪਿੰਡ ਦੇ ਲੋਕਾਂ ਦਾ ਵਿਵਹਾਰ:-

ਇੱਕ ਮਾਜਦੂਰ ਦਾ ਕਹਿਣਾ ਸੀ ਕਿ ਪਿੰਡ ਦੇ ਕੁਝ ਲੋਕ ਸਾਨੂੰ ਹੁਣ ਵੀ ਧਮਕੀਆਂ ਦੇ ਰਹੇ ਹਨ।

ਪੁਲਿਸ ਕਾਰਵਾਈ:-

ਪੁਲਿਸ ਦੀ ਹੁਣ ਤੱਕ ਕਾਰਵਾਈ ਬਹੁਤ ਮਾੜੀ ਰਹੀ ਹੈ। ਐੱਫ. ਆਈ. ਆਰ. ਵਿੱਚ ਬਣਦੀ ਧਰਾ ਆਈ. ਪੀ. ਸੀ. 304 ਨਹੀਂ ਲਗਾਈ ਬਕਲੇ 304 A ਲਗਾ ਕੇ ਸੋਨੂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਪਰੋਂ ਐੱਫ. ਆਈ. ਆਰ ਵਿੱਚ ਸੋਨੂ ਦਾ ਨਾਮ ਵੀ ਨਹੀਂ ਦਰਜ ਹੈ।

ਜਿਲ੍ਹਾ ਪ੍ਰਸਾਸ਼ਨ ਦੀ ਕਾਰਵਾਈ:-

ਜਿਲ੍ਹਾ ਪ੍ਰਸਾਸ਼ਨ ਨੇ ਹੁਣ ਤੱਕ ਗਰੀਬਾਂ ਨੂੰ ਰਾਹਤ ਪੈਕੇਜ ਤਾਂ ਕੀ ਦੇਣਾ ਸੀ ਉਲਟਾ ਪੀਣ ਨੂੰ ਪਾਣੀ ਤੇ ਧੁੱਪ ਤੋਂ ਬਚਾਉਣ ਲਈ ਕੁੱਝ ਵੀ ਨਹੀਂ ਕੀਤਾ। ਖਾਣਾ ਪਿੰਡ ਲਾਗੇ ਗੁਰਦੁਆਰਾ ਸਾਹਿਬ ਤੋਂ ਆ ਰਿਹਾ।
84 ਘੰਟੇ ਵਾਪਰ ਚੁੱਕੇ ਹਨ ਹੁਣ ਤੱਕ ਮਜਦੂਰ ਖੁੱਲ੍ਹੇ ਅਸਮਾਨ ਚ ਸੋ ਰਹੇ ਹਨ ਤੇ ਦੁਪਹਿਰ ਵੀ ਧੁੱਪ ਚ ਕੱਟਣ ਲਈ ਮਜਬੂਰ ਹਨ। ਇੰਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਕੋਈ ਵੱਡਾ ਅਧਿਕਾਰੀ ਜਾਂ ਮੰਤਰੀ ਉਥੇ ਨਹੀਂ ਪਹੁੰਚਿਆ। ਅੱਜ ਸ਼ਾਮ ਨੂੰ ਸਿਰਫ ਨਾਇਬ ਤਹਿਸੀਲਦਾਰ ਆਇਆ ਤੇ ਇਹੀ ਕਹਿ ਕਿ ਚਲਾ ਗਿਆ ਕੇ ਐੱਸ.ਡੀ.ਐੱਮ. ਸਾਹਿਬ ਰਿਪੋਰਟ ਬਣਾ ਕਿ ਸੀ.ਐੱਮ. ਸਾਹਿਬ ਕੋਲ ਗਏ ਹੋਏ ਹਨ।

ਸਾਡੀਆਂ ਮੰਗਾ:-

1.ਜਮਹੂਰੀ ਅਧਿਕਾਰ ਸਭਾ, ਇਕਾਈ ਚੰਡੀਗੜ੍ਹ ਟ੍ਰਾਈ ਸਿਟੀ ਮੰਗ ਕਰਦੀ ਹੈ ਕੇ ਤੁਰੰਤ ਅੰਤਰਿਮ ਸਹਾਇਤਾ ਵਜੋਂ 50-50 ਹਜਾਰ ਰੁਪਏ ਦਿੱਤੇ ਜਾਣ
2. ਸੱਭ ਨੂੰ ਘਰ ਬਣਾਉਣ ਲਈ 4, 4 ਮਰਲੇ ਦੇ ਪਲਾਟ ਅਲਾਟ ਕਰਨ ਦੇ ਮਤੇ ਪੈਣ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਮਿਲਣ ਅਤੇ ਜਿੰਨਾਂ ਜਿੰਨਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ।
4. ਜਿਸ ਪਰਿਵਾਰ ਦੀ ਬੱਚੀ ਦੀ ਮੌਤ ਹੋਈ ਹੈ ਉਸ ਪਰਿਵਾਰ ਨੂੰ 15 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ
3. ਮੁੱਖ ਦੋਸ਼ੀ ਸੋਨੂ ਅਤੇ ਤਰਨਜੀਤ ਨੂੰ ਜਲਦ ਤੋਂ ਜਲਦ ਐੱਫ. ਆਈ. ਆਰ. ਚ ਨਾਮਜ਼ਦ ਕਰਕੇ ਗਿਰਫ਼ਤਾਰ ਕੀਤਾ ਜਾਵੇ ਅਤੇ ਉਸਦੀ ਪਿੱਠ ਤੇ ਬੈਠੇ ਮਾਇਨਿਗ ਮਾਫੀਆ ਨੂੰ ਵੀ ਲੱਭ ਕਿ ਕੇਸ ਚ ਨਾਮਜ਼ਦ ਕਰਨ ਉਪਰੰਤ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਸੁੱਟਿਆ ਜਾਵੇ।
4.ਜੁਰਮ ਦੀਆਂ ਧਾਰਾਵਾਂ ਵਿਚ ਵਾਧਾ ਕਰਕੇ 304 ਧਾਰਾ ਲਾਈ ਜਾਵੇ
5.ਜਲਦ ਤੋਂ ਜਲਦ ਪੀਣ ਵਾਲੇ ਪਾਣੀ ਦਾ ਇਕ ਟੈਂਕਰ, ਧੁੱਪ ਤੋਂ ਬਚਣ ਲਈ ਟੈਂਟ, ਖਾਣ ਨੂੰ ਰਾਸ਼ਨ ਤੇ ਬਰਤਨ ਅਤੇ ਸੌਣ ਤੇ ਪਹਿਨਣ ਲਈ ਕੱਪੜੇ ਮੁਹਾਈਆ ਕਰਵਾਏ ਜਾਣ ਕਿਉਂ ਕੇ ਸਭ ਕੁੱਝ ਸੜ ਕੇ ਸਵਾਹ ਹੋ ਚੁੱਕਾ ਹੈ।
ਅਸੀਂ ਸਮੂਹ ਇਨਸਾਫ ਪਸੰਦ ਅਧਾਰੇ ਅਤੇ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕੇ ਇੰਨ੍ਹਾਂ ਗਰੀਬਾਂ ਨੂੰ ਇਨਸਾਫ਼ ਦਵਾਉਣ ਲਈ ਸਰਕਾਰ ਤੇ ਦਬਾਅ ਬਣਾਉਣ