Site icon TheUnmute.com

ਰੋਹਨ ਜੇਤਲੀ ਬਣ ਸਕਦੇ ਨੇ BCCI ਦੇ ਨਵੇਂ ਸਕੱਤਰ, ਜੈ ਸ਼ਾਹ ਥਾਂ ਲੈਣਗੇ

BCCI

ਚੰਡੀਗੜ੍ਹ, 26 ਅਗਸਤ 2024: ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਦੀ ਥਾਂ DDCA ਦੇ ਪ੍ਰਧਾਨ ਰੋਹਨ ਜੇਤਲੀ (Rohan Jaitley) ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਨਵੇਂ ਸਕੱਤਰ ਬਣ ਸਕਦੇ ਹਨ। ਜੇਕਰ ਜੈ ਸ਼ਾਹ ਆਈਸੀਸੀ ਚੇਅਰਮੈਨ ਬਣਦੇ ਹਨ ਤਾਂ ਰੋਹਨ ਜੇਤਲੀ ਨੂੰ BCCI ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ | BCCI ਬੋਰਡ ਦੇ ਸਕੱਤਰ ਬਣਨ ਦੀ ਦੌੜ ‘ਚ ਰੋਹਨ ਜੇਤਲੀ ਦਾ ਨਾਂ ਸਭ ਤੋਂ ਅੱਗੇ ਹੈ। ਪ੍ਰਧਾਨ ਰੋਜਰ ਬਿੰਨੀ ਅਤੇ ਹੋਰ ਅਧਿਕਾਰੀ ਆਪਣੇ ਅਹੁਦਿਆਂ ‘ਤੇ ਬਰਕਰਾਰ ਰਹਿਣਗੇ ਕਿਉਂਕਿ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਬਾਅਦ ਪੂਰਾ ਹੋ ਰਿਹਾ ਹੈ।

ਬੀਸੀਸੀਆਈ (BCCI) ਦੇ ਮੌਜੂਦਾ ਸਕੱਤਰ ਜੈ ਸ਼ਾਹ ਦਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਚੇਅਰਮੈਨ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਜੈ ਸ਼ਾਹ 26 ਅਗਸਤ ਸ਼ਾਮ ਤੱਕ ਨਾਮਜ਼ਦਗੀਆਂ ਭਰ ਸਕਦੇ ਹਨ। ਅਜਿਹੇ ‘ਚ ਸ਼ਾਹ ਨੂੰ ਭਾਰਤੀ ਕ੍ਰਿਕਟ ਬੋਰਡ ਦਾ ਅਹੁਦਾ ਛੱਡਣਾ ਹੋਵੇਗਾ। ਆਈਸੀਸੀ ਦੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ।

Exit mobile version