Kharkiv

ਰੂਸੀ ਸੈਨਾ ਨੇ ਯੂਕਰੇਨ ਦੇ ਖਾਰਕਿਵ ‘ਤੇ ਕੀਤੇ ਰਾਕੇਟ ਹਮਲੇ, 15 ਲੋਕ ਦੀ ਮੌਤ

ਚੰਡੀਗੜ੍ਹ 22 ਜੂਨ 2022: ਰੂਸੀ ਸੈਨਾ ਨੇ ਮੰਗਲਵਾਰ ਰਾਤ ਅਤੇ ਬੁੱਧਵਾਰ ਦੀ ਸਵੇਰ ਨੂੰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ (Kharkiv) ਅਤੇ ਆਸਪਾਸ ਦੇ ਇਲਾਕਿਆਂ ‘ਤੇ ਰਾਕੇਟ ਦੀ ਬਾਰਿਸ਼ ਕਰ ਦਿੱਤੀ । ਇਸ ਹਮਲੇ ‘ਚ ਘੱਟੋ-ਘੱਟ 15 ਲੋਕ ਮਾਰੇ ਗਏ ਅਤੇ 16 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਰੂਸ ਦਾ ਇਰਾਦਾ ਯੂਕਰੇਨ ਦੀ ਫੌਜ ਨੂੰ ਮੁੱਖ ਜੰਗ ਦੇ ਮੈਦਾਨ ਤੋਂ ਪਿੱਛੇ ਹਟ ਕੇ ਸ਼ਹਿਰ ਦੀ ਰੱਖਿਆ ਕਰਨ ਲਈ ਮਜ਼ਬੂਰ ਕਰਨਾ ਹੈ।

ਖਾਰਕਿਵ ਵਿਚ ਆਮ ਜਨਜੀਵਨ ਪਟੜੀ ‘ਤੇ ਆ ਰਿਹਾ ਸੀ, ਪਰ ਪਿਛਲੇ ਕੁਝ ਹਫ਼ਤਿਆਂ ਦੇ ਸਭ ਤੋਂ ਭਿਆਨਕ ਹਮਲੇ ਨੇ ਸਥਿਤੀ ਨੂੰ ਮੁੜ ਵਿਗੜ ਦਿੱਤਾ ਹੈ। ਪਿਛਲੇ ਮਹੀਨੇ ਯੂਕਰੇਨ ਦੀ ਫੌਜ ਨੇ ਰੂਸੀ ਫੌਜਾਂ ਨੂੰ ਇੱਥੋਂ ਖਦੇੜ ਦਿੱਤਾ ਸੀ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਾਹਰਲੇ ਖੇਤਰ ਦੇ ਮਕਾਨ ਵੀ ਤਬਾਹ ਹੋ ਗਏ ਹਨ।

ਇਸਤੋਂ ਪਹਿਲਾਂ ਯੂਕਰੇਨ ਨੇ ਰੂਸ ਦੇ ਤੇਲ ਸੋਧਕ ਕਾਰਖਾਨੇ ‘ਤੇ ਹਮਲਾ ਕੀਤਾ ਸੀ | ਯੂਕਰੇਨ ਵਿੱਚ ਡੋਨਬਾਸ ਸਰਹੱਦ ਤੋਂ ਸਿਰਫ਼ ਅੱਠ ਕਿਲੋਮੀਟਰ ਦੂਰ ਸਥਿਤ ਰੂਸ ਦੀ ਨੋਵੋਸ਼ਖਤਿਨਸਕ ਤੇਲ ਸੋਧਕ ਕਾਰਖਾਨੇ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਸਮਾਚਾਰ ਏਜੰਸੀ ਟਾਸ ਨੇ ਕਿਹਾ ਸੀ , ਇਹ ਹਮਲਾ ਡਰੋਨ ਨਾਲ ਕੀਤਾ ਗਿਆ।

Scroll to Top