Site icon TheUnmute.com

MP ਦੇ ਦਫਤਰ ‘ਚ ਹੋਈ ਲੁੱਟ, ਸੁਖਬੀਰ ਬਾਦਲ ਨੇ ਕਿਹਾ ਦੇਣਾ ਚਾਹੀਦਾ ਡੀਜੀਪੀ ਪੰਜਾਬ ਨੂੰ ਅਸਤੀਫ਼ਾ

Sukhbir Badal

ਅੰਮ੍ਰਿਤਸਰ 27 ਦਸੰਬਰ 2021: ਪੰਜਾਬ (Punjab) ਵਿਧਾਨ ਸਭਾ  ਦੀਆਂ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Da) ਵੱਲੋਂ ਪੰਜਾਬ (Punjab)ਦੇ ਵੱਖ ਵੱਖ ਹਲਕਿਆਂ ਵਿੱਚ ਜਾ ਕੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਜਿਸ ਦੇ ਚਲਦੇ ਅੱਜ ਸੁਖਬੀਰ ਬਾਦਲ ਅੰਮ੍ਰਿਤਸਰ (Amritsar) ਪਹੁੰਚੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਅੰਮ੍ਰਿਤਸਰ (Amritsar) ਵਿਧਾਨ ਸਭਾ ਹਲਕਾ ਦੱਖਣੀ ਦੇ ਵਿੱਚ ਚੋਣ ਰੈਲੀ ਕੀਤੀ | ਇਸ ਚੋਣ ਰੈਲੀ ਦੇ ਵਿਚ ਜ਼ਿਆਦਾਤਰ ਕੁਰਸੀਆਂ ਖਾਲੀ ਨਜ਼ਰ ਆਈਆਂ ਅਤੇ ਜਿੰਨੀਆਂ ਕੁਰਸੀਆਂ ਭਰੀਆਂ ਸੀ ਉਨ੍ਹਾਂ ਕੁਰਸੀਆਂ ਤੇ ਵੀ ਸਿਰਫ ਨੌਜਵਾਨ ਹੀ ਨਜ਼ਰ ਆਏ ਸਨ |ਇਸ ਦੌਰਾਨ ਸੁਖਬੀਰ ਬਾਦਲ (Mr. Sukhbir Badal) ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਦਾ ਹੁਣ ਪੰਜਾਬ (Punjab) ਵਿੱਚ ਕੋਈ ਵੀ ਆਧਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਲਦ ਪੰਜਾਬ ਆਉਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ , ਉਨ੍ਹਾਂ ਕਿਹਾ ਕਿ ਅਗਰ ਨਰੇਂਦਰ ਮੋਦੀ ਜੀ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਲਈ ਵੱਡੇ ਐਲਾਨ ਕਰਨੇ ਚਾਹੀਦੇ ਹਨ |

ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਤੇ ਹੋਏ ਮਾਮਲੇ ਦਰਜ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਮਾਮਲਾ ਦਰਜ ਹੋਇਆ ਹੈ | ਇਸਦੇ ਨਾਲ ਹੀ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਛੇ ਸੱਤ ਕਾਂਗਰਸੀ ਮੰਤਰੀ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ , ਉਸ ਦੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਜਦੋਂ ਜਹਾਜ਼ ਡੁੱਬਦਾ ਹੈ ਤਾਂ ਚੂਹੇ ਪਹਿਲਾਂ ਭੱਜਦੇ ਹਨ ਹੁਣ ਕਾਂਗਰਸ ਦਾ ਆਧਾਰ ਪੰਜਾਬ ਵਿੱਚੋਂ ਖ਼ਤਮ ਹੁੰਦਾ ਜਾ ਰਿਹਾ | ਜਿਸ ਦੇ ਕਰਕੇ ਹੀ ਲੋਕ ਹੁਣ ਕਾਂਗਰਸ ਛੱਡ ਰਹੇ ਹਨ, ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਏ ਦਿਨ ਹੀ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਅਤੇ ਬੜੀ ਸ਼ਰਮ ਦੀ ਗੱਲ ਹੈ ਕਿ ਅੰਮ੍ਰਿਤਸਰ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਦਫਤਰ ਵਿਚ ਲੁੱਟ ਦੀ ਵਾਰਦਾਤ ਹੋ ਗਈ| ਇਸ ਤੇ ਉਨ੍ਹਾਂ ਨੇ ਕਿਹਾ ਕਿ ਅਗਰ ਕਾਂਗਰਸ ਦੇ ਮੰਤਰੀ ਜਾਂ ਸਾਂਸਦ ਸੁਰੱਖਿਅਤ ਨਹੀਂ ਤਾਂ ਫਿਰ ਪੰਜਾਬ ਦੇ ਡੀਜੀਪੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ |

Exit mobile version