Site icon TheUnmute.com

ਅੰਮ੍ਰਿਤਸਰ ‘ਚ ਬੰਦੂਕ ਦੀ ਨੋਕ ‘ਤੇ ਵੇਰਕਾ ਬੂਥ ‘ਤੇ ਲੁੱਟ, ਪਿਸਤੌਲ ਤਾਣ ਕੇ ਨਕਦੀ-ਗਹਿਣੇ ਲੁੱਟ ਕੇ ਹੋਏ ਫ਼ਰਾਰ

Rahul Gandhi

ਚੰਡੀਗੜ੍ਹ, 29 ਜੂਨ 2023: ਪੰਜਾਬ ਦੇ ਅੰਮ੍ਰਿਤਸਰ (Amritsar) ਵਿੱਚ ਇੱਕ ਵਾਰ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦਿਨੀਂ ਮਹਿਤਾ ਚੌਕ ਨੇੜੇ ਵਾਪਰੀ ਲੁੱਟ-ਖੋਹ ਦੀ ਘਟਨਾ ਵਾਂਗ ਇਸ ਨੂੰ ਵੀ ਤਿੰਨ ਨਕਾਬਪੋਸ਼ਾਂ ਵੱਲੋਂ ਬੰਦੂਕ ਦੀ ਨੋਕ ‘ਤੇ ਅੰਜ਼ਾਮ ਦਿੱਤਾ ਗਿਆ ਸੀ। ਇਹ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਸਥਿਤ ਪਾਰਕ ਸਥਿਤ ਵੇਰਕਾ ਬੂਥ ‘ਤੇ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਵੇਰਕਾ ਮਿਲਕ ਪਲਾਂਟ ਤੋਂ ਦੁੱਧ ਦੀ ਸਪਲਾਈ ਲੈ ਕੇ ਆਉਣ ਵਾਲੀਆਂ ਗੱਡੀਆਂ ਗਰੀਨ ਐਵੀਨਿਊ ਪਾਰਕ ਸਥਿਤ ਵੇਰਕਾ ਬੂਥ ’ਤੇ ਪੁੱਜੀਆਂ। ਇਸ ਦੌਰਾਨ ਤਿੰਨ ਨਕਾਬਪੋਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਥੇ ਪਹੁੰਚ ਗਏ। ਇਕ ਮੋਟਰਸਾਈਕਲ ‘ਤੇ ਬੈਠਾ ਸੀ, ਉਦੋਂ ਹੀ ਦੋ ਨੇ ਮੋਟਰਸਾਈਕਲ ਤੋਂ ਉਤਰ ਕੇ ਦੁੱਧ ਦੀ ਸਪਲਾਈ ਅਨਲੋਡ ਕਰ ਰਹੇ ਵਿਅਕਤੀ ਨੂੰ ਘੇਰ ਲਿਆ। ਇੱਕ ਨੇ ਪਿਸਤੌਲ ਵਿਖਾਇਆ ਅਤੇ ਦੂਜੇ ਨੇ ਜੇਬ ਵਿੱਚੋਂ ਸਭ ਕੁਝ ਕੱਢਣ ਲਈ ਕਿਹਾ।

ਜਿਨ੍ਹਾਂ ਨੇ ਬੰਦੂਕ ਦੀ ਨੋਕ ‘ਤੇ ਲੁਟੇਰਿਆਂ ਨੇ ਦੁੱਧ ਦੀ ਵਿਕਰੀ ਤੋਂ 8 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਦੇ ਨਾਲ ਹੀ ਕੰਨਾਂ ਵਿੱਚ ਪਾਈ ਸੋਨੇ ਦੀ ਮੁੰਦਰੀ ਅਤੇ ਹੱਥ ਵਿੱਚ ਪਾਇਆ ਚਾਂਦੀ ਦਾ ਕੜਾ ਲੈ ਗਏ । ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦੀ ਗਤੀਵਿਧੀ ਅਤੇ ਮੋਟਰਸਾਈਕਲ ਤੋਂ ਕੁਝ ਜਾਣਕਾਰੀ ਹਾਸਲ ਕੀਤੀ ਜਾ ਸਕੇ।

Exit mobile version