Site icon TheUnmute.com

ਅੰਮ੍ਰਿਤਸਰ ‘ਚ ਦੁਕਾਨ ਲੁੱਟਣ ਆਏ ਲੁਟੇਰਿਆਂ ਨੇ ਕੀਤੀ ਫਾਇਰਿੰਗ, ਇੱਕ ਰਾਹਗੀਰ ਨੂੰ ਲੱਗੀ ਗੋਲੀ

ਅੰਮ੍ਰਿਤਸਰ

ਚੰਡੀਗੜ੍ਹ, 31 ਜਨਵਰੀ 2023: ਅੰਮ੍ਰਿਤਸਰ (Amritsar) ‘ਚ ਬੀਤੀ ਦੇਰ ਰਾਤ ਲੁਟੇਰਿਆਂ ਨੇ ਕਰਿਆਨਾ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਬਚਾਅ ਵਿੱਚ ਦੁਕਾਨਦਾਰ ਨੇ ਲੁਟੇਰਿਆਂ ਨਾਲ ਹੱਥੋਪਾਈ ਹੋ ਗਈ, ਇਸ ਦੌਰਾਨ ਲੁਟੇਰਿਆਂ ਨੇ ਆਪਣੇ ਹਥਿਆਰਾਂ ਤੋਂ ਫਾਇਰਿੰਗ ਕਰ ਦਿੱਤੀ। ਗੋਲੀ ਸਿੱਧੀ ਬਾਜ਼ਾਰ ‘ਚ ਪੈਦਲ ਜਾ ਰਹੇ 52 ਸਾਲਾ ਵਿਅਕਤੀ ਨੂੰ ਜਾ ਲੱਗੀ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਸਥਿਰ ਹੈ। ਉਕਤ ਜ਼ਖਮੀ ਵਿਅਕਤੀ ਦੀ ਪਛਾਣ ਮਸਤਗੜ੍ਹ ਦੇ ਰਹਿਣ ਵਾਲੇ ਗੋਪਾਲ ਕ੍ਰਿਸ਼ਨ ਉਰਫ਼ ਬੌਬੀ ਵਜੋਂ ਹੋਈ ਹੈ |

ਮਿਲੀ ਜਾਣਕਾਰੀ ਅਨੁਸਾਰ ਘਟਨਾ ਅੰਮ੍ਰਿਤਸਰ (Amritsar) ਦੇ ਨਮਕ ਮੰਡੀ ਸਥਿਤ ਸੱਤੋ ਬਾਜ਼ਾਰ ਦੀ ਹੈ। ਕਰਿਆਨਾ ਸਟੋਰ ਦੇ ਮਾਲਕ ਵਿੱਕੀ ਨੇ ਦੱਸਿਆ ਕਿ ਰਾਤ ਕਰੀਬ 9.30 ਵਜੇ ਦੋ ਨੌਜਵਾਨ ਉਸ ਦੀ ਦੁਕਾਨ ’ਤੇ ਆਏ ਅਤੇ ਪੈਸੇ ਦੇਣ ਦੀ ਗੱਲ ਕਰਨ ਲੱਗੇ। ਉਸ ਦੇ ਹੱਥ ਵਿੱਚ ਪਿਸਤੌਲ ਸੀ ਪਰ ਉਹ ਲੁਟੇਰਿਆਂ ਨਾਲ ਭਿੜ ਗਿਆ। ਇਸ ਨਾਲ ਲੁਟੇਰੇ ਫਰਾਰ ਹੋ ਗਏ। ਵਿੱਕੀ ਨੇ ਦੱਸਿਆ ਕਿ ਲੁਟੇਰਿਆਂ ਦਾ ਇੱਕ ਸਾਥੀ ਐਕਟਿਵਾ ‘ਤੇ ਮੋੜ ‘ਤੇ ਖੜ੍ਹਾ ਸੀ। ਦੋਵੇਂ ਉਸਦੇ ਨਾਲ ਐਕਟਿਵਾ ‘ਤੇ ਬੈਠ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਗੇਟ ਹਕੀਮਾ ਦੇ ਐਡੀਸ਼ਨਲ ਐੱਸਐੱਚਓ ਤਰਲੋਕ ਸਿੰਘ, ਏਸੀਪੀ ਸੁਰਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਪੁਲਿਸ ਬਾਜ਼ਾਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਐਕਟਿਵਾ ਸਵਾਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Exit mobile version