Site icon TheUnmute.com

ਜੰਡਿਆਲਾ ਗੁਰੂ ਨਜ਼ਦੀਕ ਪੈਟਰੋਲ ਪੰਪ ‘ਤੇ ਹਥਿਆਰਾਂ ਦੀ ਨੋਕ ‘ਤੇ ਲੁਟੇਰਿਆਂ ਨੇ ਲੁੱਟੇ 90 ਹਜ਼ਾਰ ਰੁਪਏ

Jandiala Guru

ਚੰਡੀਗੜ੍ਹ 15 ਅਕਤੂਬਰ 2022: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ (Jandiala Guru) ਨਜ਼ਦੀਕ ਮੱਲੀਆਂ ਰੋਡ ‘ਤੇ ਸਥਿਤ ਪੈਟਰੋਲ ਪੰਪ ਨੂੰ ਦੋ ਨਕਾਬਪੋਸ਼ ਲੜਕਿਆਂ ਨੇ ਹਥਿਆਰਾਂ ਦੀ ਨੋਕ ਲੁੱਟ ਦਾ ਸ਼ਿਕਾਰ ਬਣਾਇਆ | ਇਨ੍ਹਾਂ ਦੋ ਬਾਈਕ ਸਵਾਰਾਂ ਨੇ ਦੇਰ ਰਾਤ ਪੈਟਰੋਲ ਪੰਪ ‘ਤੇ 90 ਹਜ਼ਾਰ ਦੀ ਲੁੱਟ ਕੀਤੀ ਅਤੇ ਫਰਾਰ ਹੋ ਗਏ। ਹਾਲਾਂਕਿ ਇਹ ਕਾਰਾ ਸੀਸੀਟੀਵੀ ‘ਚ ਕੈਦ ਹੋ ਗਿਆ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ।

ਇਸ ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਮੁਤਾਬਕ ਦੋ ਨਕਾਬਪੋਸ਼ ਨੌਜਵਾਨ ਬਾਈਕ ’ਤੇ ਆਉਂਦੇ ਹਨ, ਦੋਵਾਂ ਨੇ ਮੂੰਹ ਢਕੇ ਹੋਏ ਸਨ ਅਤੇ ਉਨ੍ਹ ਦੇ ਹੱਥ ਵਿਚ ਹਥਿਆਰ ਹਨ । ਜਦੋਂ ਲੁਟੇਰੇ ਪੈਸੇ ਖੋਹਣ ਲੱਗ ਪੈਂਦੇ ਹਨ ਹਾਲਾਂਕਿ ਜਦੋਂ ਮੁਲਾਜ਼ਮਾਂ ਨੇ ਵਿਰੋਧ ਕੀਤਾ ਤਾਂ ਦੋਵੇਂ ਲੁਟੇਰਿਆਂ ਨੇ ਆਪਣੇ ਹਥਿਆਰ ਦਿਖਾ ਦਿੱਤੇ, ਜਿਸ ਤੋਂ ਬਾਅਦ ਮੁਲਾਜ਼ਮ ਡਰ ਗਏ | ਇਸ ਦੌਰਾਨ ਦੋਵੇਂ ਲੁਟੇਰੇ ਨਕਦੀ ਲੈ ਕੇ ਭੱਜ ਗਏ। ਇਸ ਦੇ ਨਾਲ ਹੀ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version