Site icon TheUnmute.com

1 ਕਰੋੜ 27 ਲੱਖ ਨਾਲ ਮੋਹੀਕਲਾਂ ਤੋਂ ਖੇੜੀ ਗੁਰਨਾ ਤੱਕ ਸੜਕ ਦਾ ਨਵੀਨੀਕਰਨ ਹੋਵੇਗਾ

ਖੇੜੀ ਗੁਰਨਾ

ਚੰਡੀਗੜ੍ਹ,30 ਸਤੰਬਰ 2021 : ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ ਵੱਲੋਂ ਰਾਜਪੁਰਾ ਚੰਡੀਗੜ੍ਹ ਰੋਡ ਤੋਂ ਖੇੜੀ ਗੁਰਨਾ ਤੱਕ ਬਣ ਰਹੀ ਸੜਕ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜਿਲਾ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਉਂਟਸਰ ਵੀ ਉਨਾਂ ਨਾਲ ਵਿਸ਼ੇਸ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਜਲਾਲਪੁਰ ਨੇ ਦੱਸਿਆ ਕਿ ਕਰੀਬ ਸੱਤ ਸਾਲ ਪਹਿਲਾਂ ਇਸ ਸੜਕ ਦਾ ਨਿਰਮਾਣ ਕੀਤਾ ਗਿਆ ਸੀ, ਮਿਆਦ ਪੁੱਗ ਜਾਣ ਕਾਰਨ ਸੜਕ ਦੀ ਹਾਲਤ ਬਹੁਤ ਖਸਤਾ ਸੀ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਉਕਤ 7.50 ਕਿਲੋਮੀਟਰ ਲੰਮੀ ਅਤੇ 10 ਫੁੱਟ ਚੌੜੀ ਸੜਕ ਦੇ ਨਵੀਨੀਕਰਨ ਲਈ 1 ਕਰੋੜ 27 ਲੱਖ ਰੁਪਏ ਦਾ ਫੰਡ ਮੰਡੀ ਬੋਰਡ ਤੋਂ ਮੰਨਜੂਰ ਕਰਵਾਕੇ ਕੰਮ ਸੁਰੂ ਕਰਵਾਇਆ ਗਿਆ ਹੈ।

ਉਨਾਂ ਦੱਸਿਆ ਕਿ ਇਹ ਸੜਕ ਰਾਜਪੁਰਾ ਚੰਡੀਗੜ ਰੋਡ ਮੋਹੀ ਕਲਾਂ, ਮੋਹੀ ਖੁਰਦ, ਥੂਹਾ, ਗਾਰਦੀਨਗਰ, ਸੂਰਜਗੜ ਅਤੇ ਖੇੜੀ ਗੁਰਨਾ ਤੋਂ ਹੁੰਦੇ ਹੋਏ ਬਨੂੜ ਤੇਪਲਾ ਰੋਡ ਤੱਕ ਬਾਈਪਾਸ ਦਾ ਕੰਮ ਵੀ ਦੇਵੇਗੀ ਜਿਸ ਨਾਲ ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ਨੂੰ ਵੱਡਾ ਲਾਭ ਮਿਲੇਗਾ। ਗਗਨਦੀਪ ਜਲਾਲਪੁਰ ਨੇ ਮੌਕੇ ਤੇ ਮੌਜੂਦ ਵਿਭਾਗੀ ਅਧਿਕਾਰੀਆਂ ਨੂੰ ਸੜਕ ਦਾ ਕੰਮ ਜਲਦ ਨੇਪਰੇ ਚਾੜਨ ਅਤੇ ਤਸੱਲੀਬਖਸ ਕਰਨ ਦੇ ਦਿਸਾ ਨਿਰਦੇਸ਼ ਵੀ ਦਿੱਤੇ। ਉਨਾਂ ਕਿਹਾ ਕਿ 2017 ਤੋਂ ਪਹਿਲਾਂ ਹਲਕਾ ਘਨੌਰ ਦੀਆਂ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਸੀ |

ਹਲਕਾ ਨਿਵਾਸੀ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਸਨ ਪ੍ਰੰਤੂ ਜਦ ਤੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਮੈਂ ਹਲਕਾ ਨਿਵਾਸੀਆਂ ਨੂੰ ਹਰ ਸਰਕਾਰੀ ਸਹੂਲਤ ਸਮੇਤ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਚਨਬੱਧ ਹਾਂ ਇਸੇ ਤਹਿਤ ਹਲਕਾ ਘਨੌਰ ਵਿੱਚ ਲੰਘੇ ਸਾਢੇ ਚਾਰ ਸਾਲ ਦੌਰਾਨ ਕਰੀਬ 350 ਕਿਲੋਮੀਟਰ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਕੇ ਬਣਾਇਆ ਗਿਆ ਹੈ ਜੋ ਕਿ ਹਲਕਾ ਘਨੌਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ।

ਇਸ ਮੌਕੇ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਥੂਹਾ,ਯੂਥ ਕਾਂਗਰਸ ਘਨੌਰ ਦੇ ਪ੍ਰਧਾਨ ਇੰਦਰਜੀਤ ਸਿੰਘ ਗਿਫਟੀ, ਸੁਖਦੇਵ ਸਿੰਘ ਖੁਸੀਆ ਕਾਮੀ, ਭੋਲਾ ਉਲਾਣਾ, ਹੈਪੀ ਸਰਪੰਚ ਥੂਹਾ,ਮੇਵਾ ਸਿੰਘ ਮੋਹੀ, ਤਰਸੇਮ ਸਿੰਘ ਬਾਸਮਾਂ ਸਰਪੰਚ,ਮੋਹਨ ਸਿੰਘ ਸਰਪੰਚ ਸ਼ੰਭੂ , ਗੁਰਸੇਵਕ ਸਰਪੰਚ ਖੇੜੀ ਗੁਰਨਾ, ਇਕਬਾਲ ਪੰਚ ਖੇੜੀ ਗੁਰਨਾ, ਚਰਨਜੀਤ ਸਿੰਘ ਸਰਪੰਚ ਘੜਾਮਾਂ ਅਤੇ ਟੋਨੀ ਸਰਪੰਚ ਸੰਭੂ ਰਾਜਪੂਤ ਹਾਜਰ ਸਨ।

Exit mobile version