Union Minister Nitin Gadkari

ਦਿੱਲੀ ਤੋਂ ਅੰਮ੍ਰਿਤਸਰ ਦਾ ਰਸਤਾ 4 ਘੰਟਿਆਂ ‘ਚ ਹੋਵੇਗਾ ਪੂਰਾ, ਹਾਈਵੇਅ ‘ਤੇ ਕੰਮ ਸ਼ੁਰੂ :ਨਿਤਿਨ ਗਡਕਰੀ

ਚੰਡੀਗੜ੍ਹ 22 ਮਾਰਚ 2022: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਟੋਲ ਪਲਾਜ਼ਾ ਨੂੰ ਲੈ ਕੇ ਲੋਕ ਸਭਾ ‘ਚ ਵੱਡਾ ਐਲਾਨ ਕੀਤਾ| ਨ੍ਹਾਂ ਕਿਹਾ ਕਿ 60 ਕਿਲੋਮੀਟਰ ਦੀ ਦੂਰੀ ਦੇ ਅੰਦਰ ਸਿਰਫ਼ ਇਕ ਟੋਲ ਵਸੂਲੀ ਹੋਵੇਗੀ| ਇਸਦੇ ਨਾਲ ਹੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਦੇ ਅੰਤ ਤੱਕ, ਦਿੱਲੀ ਤੋਂ ਅੰਮ੍ਰਿਤਸਰ ਦਾ ਰਸਤਾ 4 ਘੰਟਿਆਂ ‘ਚ ਪੂਰਾ ਹੋਇਆ ਕਰੇਗਾ।

ਗਡਕਰੀ ਨੇ ਕਿਹਾ, “ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਸਾਲ ਦੇ ਅੰਤ ਤੱਕ, ਅਸੀਂ 20 ਘੰਟਿਆਂ ‘ਚ ਸ਼੍ਰੀਨਗਰ ਤੋਂ ਮੁੰਬਈ ਪਹੁੰਚ ਸਕਾਂਗੇ ਅਤੇ ਦਿੱਲੀ ਅਤੇ ਅੰਮ੍ਰਿਤਸਰ ਦੀ ਦੂਰੀ 4 ਘੰਟਿਆਂ ‘ਚ ਪੂਰੀ ਕਰ ਲਈ ਜਾਵੇਗੀ।”ਨਿਤਿਨ ਗਡਕਰੀ (Nitin Gadkari) ਨੇ ਇਹ ਵੀ ਐਲਾਨ ਕੀਤਾ ਕਿ ਰਾਸ਼ਟਰੀ ਰਾਜਮਾਰਗਾਂ ‘ਤੇ 60 ਕਿਲੋਮੀਟਰ ਦੇ ਅੰਦਰ ਕੋਈ ਟੋਲ ਪਲਾਜ਼ਾ ਨਹੀਂ ਹੋਣਾ ਚਾਹੀਦਾ ਹੈ ਅਤੇ ਉਹ ਅਗਲੇ ਤਿੰਨ ਮਹੀਨਿਆਂ ‘ਚ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ।

ਇਸ ਦੌਰਾਨ ਲੋਕ ਸਭਾ ‘ਚ ਚਰਚਾ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ, ”ਮੈਂ ਇਹ ਯਕੀਨੀ ਬਣਾਵਾਂਗਾ ਕਿ 60 ਕਿਲੋਮੀਟਰ ਦੇ ਦਾਇਰੇ ‘ਚ ਸਿਰਫ ਇਕ ਟੋਲ ਪਲਾਜ਼ਾ ਹੋਵੇਗਾ ਅਤੇ ਜੇਕਰ ਦੂਜਾ ਟੋਲ ਪਲਾਜ਼ਾ ਹੈ ਤਾਂ ਅਗਲੇ ਤਿੰਨ ਮਹੀਨਿਆਂ ‘ਚ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ

Scroll to Top