21 ਦਸੰਬਰ 2024: ਪਿੰਡ ਮਿਰਜ਼ਾ (Mirza Patti Namol ) ਪੱਤੀ ਨਮੋਲ ਦੇ ਮੌਜੂਦਾ ਸਰਪੰਚ(arpanch) ਦੀ ਨਿੱਜੀ ਸਕੂਲ (private school) ਦੀ ਵੈਨ ਦੀ ਟੱਕਰ ਨਾਲ ਮੌਤ (died) ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੀਮਾ (cheema) ਦੇ ਹੌਲਦਾਰ ਸੁਖਵਿੰਦਰ ਸਿੰਘ (sukhwinder singh) ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੌਜੂਦਾ ਸਰਪੰਚ ਹਰਬੰਸ ਕੌਰ ਉਮਰ ਕਰੀਬ 63 ਸਾਲ ਆਪਣੇ ਪੋਤੇ-ਪੋਤੀਆਂ ਨੂੰ ਸਕੂਲ ਵੈਨ (school van) ‘ਚ ਬਿਠਾਣ ਲਈ ਗਈ ਤਾਂ ਬੱਚਿਆਂ ਨੂੰ ਸਕੂਲ ਵੈਨ ‘ਚ ਬਿਠਾ ਕੇ ਡਰਾਈਵਰ ਨੇ ਜਦੋਂ ਵੈਨ ਚਲਾਈ ਤਾਂ ਸਰਪੰਚ ਹਰਬੰਸ ਕੌਰ ਨੂੰ ਵੈਨ ਨੇ ਟੱਕਰ ਮਾਰ ਦਿੱਤੀ|
ਦੱਸ ਦੇਈਏ ਕਿ ਬੀਬਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਰਪੰਚ ਹਰਬੰਸ ਕੌਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਵੈਨ ਦੇ ਡਰਾਈਵਰ ਖ਼ਿਲਾਫ਼ ਬਣਦੀ ਧਾਰਾ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
read more: Punjab News: ਸਲਫਾਸ ਨਿਗਲ ਵਾਲੇ ਕਿਸਾਨ ਦੀ ਮੌ.ਤ, ਸ਼ੰਭੂ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਸੀ ਸ਼ਾਮਲ