Site icon TheUnmute.com

Road accident: ਫਰੀਦਕੋਟ ‘ਚ ਧੁੰਦ ਦਾ ਕਹਿਰ, ਸਕੂਲ ਵੈਨ ਤੇ ਬੱਸ ਵਿਚਾਲੇ ਟੱ.ਕ.ਰ

19 ਦਸੰਬਰ 2024: ਸਵੇਰੇ-ਸਵੇਰੇ ਧੁੰਦ (fog) ਦੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਫਰੀਦਕੋਟ(faridkot)  ‘ਚ ਧੁੰਦ ਦਾ ਕਹਿਰ ਜਾਰੀ ਹੈ, ਜਿਥੇ ਅੱਜ ਸਵੇਰੇ ਸਕੂਲ (school van) ਵੈਨ ਬੱਸ (bus and car) ਤੇ ਕਾਰ ਦੇ ਵਿੱਚ ਜ਼ਬਰਦਸਤ ਟੱਕਰ ਹੋਈ, ਦੱਸ ਦੇਈਏ ਕਿ ਇਹ ਹਾਦਸਾ ਫਰੀਦਕੋਟ (faridkot amritsar national highway) ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਕਲੇਰ ਨੇੜੇ ਵਾਪਰਿਆ।

ਉੱਥੇ ਹੀ ਜਾਣਕਾਰੀ ਮਿਲੀ ਹੈ ਕਿ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿੰਨ ਵਿਦਿਆਰਥੀ ਅਤੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ਮੁੱਦਕੀ ਦੇ ਸ਼ਹੀਦ ਗੰਜ ਪਬਲਿਕ ਸਕੂਲ ਦੇ ਬੱਚਿਆਂ ਦੀ ਸੀ। ਉਥੇ ਹੀ ਦੱਸ ਦੇਈਏ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ|

ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਹਾਦਸੇ ਦੇ ਇਕ ਨਹੀਂ ਬਲਕਿ ਵਿੱਚ ਤਿੰਨ ਸਾਧਨ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ, ਦੱਸ ਦੇਈਏ ਕਿ ਇਕ ਸਕੂਲ ਵੈਨ ਬੱਸ ਤੇ ਇਕ ਕਾਰ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ|

ਉਥੇ ਹੀ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਸੂਚਨਾ ਦਿੱਤੀ ਗਈ ਤੇ ਐੱਸਐੱਸਪੀ ਫ਼ਰੀਦਕੋਟ ਡਾ: ਪ੍ਰਗਿਆ ਜੈਨ ਖ਼ੁਦ ਪੂਰੀ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਹਨ | ਪੁਲਿਸ ਦੇ ਵੱਲੋਂ ਇਸ ਮਾਮਲੇ ਨਾਲ ਸਬੰਧਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

read more: Faridkot: ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱ.ਕ.ਰ, ਇਕ ਮਹੀਨੇ ਦੀ ਮਾਸੂਮ ਬੱਚੀ ਦੀ ਮੌ.ਤ

Exit mobile version