ਚੰਡੀਗੜ੍ਹ, 28 ਜੂਨ 2024: ਉੱਤਰ ਪ੍ਰਦੇਸ਼ ‘ਚ ਰਾਤ ਕਰੀਬ 1.30 ਵਜੇ ਸ਼ਰਧਾਲੂਆਂ (Pilgrims) ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਸੰਤੁਲਨ ਗੁਆ ਦਿੱਤਾ ਅਤੇ ਖੱਡ ਜਾ ਡਿੱਗਾ | ਇਹ ਹਾਦਸਾ ਹਾਪੁੜ ‘ਚ ਥਾਣਾ ਦਿਹਾਤ ਖੇਤਰ ਅਧੀਨ NH-334 ‘ਤੇ ਪਿੰਡ ਧਨੌਰਾ ਕੱਟ ਨੇੜੇ ਵਾਪਰਿਆ ਹੈ ਅਤੇ 18 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ ।
ਸ਼ਰਧਾਲੂਆਂ (Pilgrims) ਨਾਲ ਭਰਿਆ ਇਹ ਕੈਂਟਰ ਹਿਮਾਚਲ ਪ੍ਰਦੇਸ਼ ਦੇ ਨਗਰਕੋਟ ਧਾਮ ਦੀ ਯਾਤਰਾ ਤੋਂ ਵਾਪਸ ਆ ਰਿਹਾ ਸੀ । ਪੁਲਿਸ ਨੇ ਸਾਰੇ ਜ਼ਖ਼ਮੀ ਸ਼ਰਧਾਲੂਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ । ਇੱਥੇ ਪੰਜ ਸ਼ਰਧਾਲੂਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਮੇਰਠ ਰੈਫਰ ਕਰ ਦਿੱਤਾ।