July 7, 2024 9:24 pm
Rishi Sunak

ਰਿਸ਼ੀ ਸੁਨਕ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

ਚੰਡੀਗੜ੍ਹ 25 ਅਕਤੂਬਰ 2022: ਭਾਰਤੀ ਮੂਲ ਦੇ 42 ਸਾਲਾਂ ਰਿਸ਼ੀ ਸੁਨਕ (Rishi Sunak) ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ । ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ ਨੂੰ ਨੇਤਾ ਚੁਣ ਲਿਆ ਹੈ। ਇਸਦੇ ਨਾਲ ਹੀ ਰਿਸ਼ੀ ਸੁਨਕ ਅੱਜ ਹੀ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ | ਕਿੰਗ ਚਾਰਲਸ-III ਅੱਜ ਯਾਨੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦਾ ਨਿਯੁਕਤੀ ਪੱਤਰ ਸੁਨਕ ਨੂੰ ਸੌਂਪਣਗੇ।

ਬੀਬੀਸੀ ਦੀ ਰਿਪੋਰਟ ਮੁਤਾਬਕ ਲਿਜ਼ ਟਰੱਸ ਸਭ ਤੋਂ ਪਹਿਲਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਕੈਬਨਿਟ ਦੀ ਮੀਟਿੰਗ ਕਰਨਗੇ। ਉਹ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਖਰੀ ਵਾਰ ਦੁਪਹਿਰ 2:45 ਵਜੇ ਪੀਐੱਮ ਹਾਊਸ ਤੋਂ ਦੇਸ਼ ਨੂੰ ਸੰਬੋਧਨ ਕਰੇਗੀ। ਫਿਰ ਉਹ ਬਕਿੰਘਮ ਪੈਲੇਸ ਜਾਵੇਗੀ ਅਤੇ ਰਾਜਾ ਚਾਰਲਸ III ਨੂੰ ਆਪਣਾ ਅਸਤੀਫਾ ਸੌਂਪੇਗੀ। ਕੁਝ ਸਮੇਂ ਬਾਅਦ ਰਾਜਾ ਚਾਰਲਸ-III ਸੁਨਕ ਨੂੰ ਪ੍ਰਧਾਨ ਮੰਤਰੀ ਨਿਯੁਕਤੀ ਪੱਤਰ ਦੇਣਗੇ। ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ ਸ਼ਾਮ 4 ਵਜੇ ਪ੍ਰਧਾਨ ਮੰਤਰੀ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ।