Site icon TheUnmute.com

ਰਿਸ਼ਭ ਪੰਤ ਦੇ ਗੋਡੇ ਦੀ ਹੋਈ ਸਫਲ ਸਰਜਰੀ, ਆਈਪੀਐੱਲ ਤੋਂ ਹੋ ਸਕਦੇ ਨੇ ਬਾਹਰ

Rishabh Pant

ਚੰਡੀਗੜ੍ਹ 07 ਜਨਵਰੀ 2023: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਇੱਕ ਕਾਰ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਪੰਤ ਦਾ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਹੁਣ ਉਨ੍ਹਾਂ ਦੇ ਗੋਡੇ ਦੀ ਸਫਲ ਸਰਜਰੀ ਹੋਈ ਹੈ। ਸੂਤਰਾਂ ਦੇ ਪੰਤ ਦੇ ਸੱਜੇ ਗੋਡੇ ਦੇ ਲਿਗਾਮੈਂਟ ਦਾ ਆਪਰੇਸ਼ਨ ਕੀਤਾ ਗਿਆ ਹੈ।

ਵਿਕਟਕੀਪਰ ਬੱਲੇਬਾਜ਼ ਸਰਜਰੀ ਤੋਂ ਬਾਅਦ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹੈ ਅਤੇ ਤੇਜ਼ੀ ਨਾਲ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਤ ਦਾ ਅੰਧੇਰੀ ਵੈਸਟ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਪਰੇਸ਼ਨ ਕੀਤਾ ਗਿਆ ਸੀ।

ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲ ਮਰੀਜ਼ ਦੀ ਗੋਪਨੀਯਤਾ ਕਾਰਨ ਇਸ ਬਾਰੇ ਕੋਈ ਪੁਸ਼ਟੀ ਨਹੀਂ ਕਰੇਗਾ ਅਤੇ ਸਿਰਫ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਇਸ ਸਬੰਧ ਵਿੱਚ ਬਿਆਨ ਜਾਰੀ ਕਰੇਗਾ। ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਕੁਝ ਸ਼ੁਰੂਆਤੀ ਸਿਹਤ ਜਾਂਚ ਤੋਂ ਬਾਅਦ ਪੰਤ ਦੀ ਸ਼ੁੱਕਰਵਾਰ ਨੂੰ ਸਰਜਰੀ ਹੋਈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਸੱਟ ਤੋਂ ਉਭਰਨ ‘ਚ ਕੁਝ ਮਹੀਨੇ ਲੱਗਣਗੇ।

ਹਾਲਾਂਕਿ, ਬੀਸੀਸੀਆਈ ਤੋਂ ਕੇਂਦਰੀ ਤੌਰ ‘ਤੇ ਇਕਰਾਰਨਾਮੇ ਵਾਲੇ ਕ੍ਰਿਕਟਰ ਹੋਣ ਕਾਰਨ ਉਸਦੀ  ਸੱਟ ਦਾ ਇਲਾਜ ਬੋਰਡ ਦਾ ਵਿਸ਼ੇਸ਼ ਅਧਿਕਾਰ ਹੈ। ਉਸ ਦੇ ਜ਼ਖ਼ਮੀ ਗੋਡੇ ਅਤੇ ਗਿੱਟੇ ਦਾ ਐਮਆਰਆਈ ਨਹੀਂ ਕੀਤਾ ਜਾ ਸਕਿਆ ਕਿਉਂਕਿ ਬਹੁਤ ਜ਼ਿਆਦਾ ਸੋਜ ਸੀ। ਹਾਲਾਂਕਿ, ਇਹ ਸਮਝਿਆ ਜਾਂਦਾ ਹੈ ਕਿ ਪੰਤ (Rishabh Pant) ਕੇਂਦਰੀ ਤੌਰ ‘ਤੇ ਇਕਰਾਰਨਾਮੇ ਵਾਲੇ ਕ੍ਰਿਕਟਰ, ਆਸਟਰੇਲੀਆ ਦੇ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਤੋਂ ਖੁੰਝ ਜਾਣਗੇ।

Exit mobile version