TheUnmute.com

Cricket: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਉੱਤਰਾਖੰਡ ਸਰਕਾਰ ਨੇ ਚੁਣਿਆ “ਸਟੇਟ ਬ੍ਰਾਂਡ ਅੰਬੈਸਡਰ”

ਚੰਡੀਗੜ੍ਹ 20 ਦਸੰਬਰ 2021: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਉੱਤਰਾਖੰਡ (Uttarakhand) ਸਰਕਾਰ ਨੇ ਆਪਣਾ ਬ੍ਰਾਂਡ ਅੰਬੈਸਡਰ (brand ambassador) ਨਿਯੁਕਤ ਕੀਤਾ ਹੈ। ਉੱਤਰਾਖੰਡ (Uttarakhand) ਦੇ ਮੁੱਖ ਮੰਤਰੀ ਪੁਸ਼ਕਰ ਧਾਮੀ (Pushkar Dhami) ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।ਉੱਤਰਾਖੰਡ (Uttarakhand) ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਨੇ ਟਵੀਟ ਕੀਤਾ ਕਿ ਭਾਰਤ ਦੇ ਸਭ ਤੋਂ ਵਧੀਆ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ, ਨੌਜਵਾਨਾਂ ਦੇ ਆਦਰਸ਼ ਅਤੇ ਉੱਤਰਾਖੰਡ ਦੇ ਲਾਲ ਸ਼੍ਰੀ ਰਿਸ਼ਭ ਪੰਤ ਨੂੰ ਸਾਡੀ ਸਰਕਾਰ ਨੇ ਖੇਡਾਂ ਅਤੇ ਜਨ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰਾਜ ਦੇ ਨੌਜਵਾਨਾਂ ਨੂੰ “ਸਟੇਟ ਬ੍ਰਾਂਡ ਅੰਬੈਸਡਰ” (State Brand Ambassador) ਨਿਯੁਕਤ ਕੀਤਾ ਹੈ।

ਇਸ ਦੌਰਾਨ ਉੱਤਰਾਖੰਡ (Uttarakhand) ਦੇ ਮੁੱਖ ਮੰਤਰੀ ਪੁਸ਼ਕਰ ਸਿੰਘ (Pushkar Dhami) ਨੇ ਵੀ ਰਿਸ਼ਭ ਪੰਤ ਨਾਲ ਗੱਲਬਾਤ ਕੀਤੀ। ਪੰਤ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕਰਦੇ ਹੋਏ ਪੁਸ਼ਕਰ ਸਿੰਘ ਨੇ ਪੁੱਛਿਆ ਕਿ ਤੁਸੀਂ ਉੱਤਰਾਖੰਡ ਕਦੋਂ ਆ ਰਹੇ ਹੋ? ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਸਾਨੂੰ ਚੰਗਾ ਲੱਗੇਗਾ। ਇਸ ‘ਤੇ ਪੰਤ ਕਹਿੰਦੇ ਹਨ ਕਿ ਮੈਨੂੰ ਇਹ ਮੌਕਾ ਦੇਣ ਲਈ ਧੰਨਵਾਦ, ਮੈਨੂੰ ਉਮੀਦ ਹੈ ਕਿ ਮੈਂ ਉੱਤਰਾਖੰਡ ਲਈ ਕੁੱਝ ਕਰ ਸਕਾਂਗਾ।

ਰਿਸ਼ਭ ਪੰਤ ਨੇ ਭਾਰਤੀ ਟੀਮ (Indian Team ) ਲਈ 25 ਟੈਸਟ, 18 ਵਨਡੇ ਅਤੇ 41 ਟੀ-20 ਮੈਚ ਖੇਡੇ ਹਨ। ਜਿੱਥੇ ਉਸ ਨੇ ਆਪਣੇ ਟੈਸਟ ਕਰੀਅਰ ਵਿੱਚ 1549 ਦੌੜਾਂ ਬਣਾਈਆਂ ਹਨ, ਉੱਥੇ ਹੀ ਇਸ ਸ਼ਾਨਦਾਰ ਬੱਲੇਬਾਜ਼ ਨੇ ਵਨਡੇ ਮੈਚਾਂ ਵਿੱਚ 529 ਦੌੜਾਂ ਬਣਾਈਆਂ ਹਨ। ਟੀ-20 ਵਿੱਚ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 125 ਦੇ ਸਟ੍ਰਾਈਕ ਰੇਟ ਨਾਲ 623 ਦੌੜਾਂ ਬਣਾਈਆਂ ਹਨ।

Exit mobile version