July 8, 2024 7:57 pm
ਪੌਪ ਸਟਾਰ Justin Bieber

ਮਸ਼ਹੂਰ ਪੌਪ ਸਟਾਰ Justin Bieber ਦੇ ਚਿਹਰੇ ਦਾ ਇੱਕ ਪਾਸਾ ਹੋਇਆ ਲਕਵਾਗ੍ਰਸਤ

ਚੰਡੀਗੜ੍ਹ 11 ਜੂਨ 2022: ਕੈਨੇਡਾ ਦੇ ਮਸ਼ਹੂਰ ਪੌਪ ਸਿੰਗਰ ਜਸਟਿਨ ਬੀਬਰ ਨੂੰ ਅਧਰੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਆਪਣੇ ਬਿਹਤਰੀਨ ਅੰਗਰੇਜ਼ੀ ਗੀਤ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਜਸਟਿਨ ਬੀਬਰ ਦੇ ਚਿਹਰੇ ਦਾ ਇੱਕ ਪਾਸ ਲਕਵਾਗ੍ਰਸਤ ਹੋ ਗਿਆ ਹੈ। ਜਸਟਿਨ ਬੀਬਰ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਕੇ ਆਪਣੀ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਉਹ ਰਾਮਸੇ ਹੰਟ ਸਿੰਡਰੋਮ (Ramsay Hunt syndrome) ਨਾਲ ਪੀੜਤ ਹਨ।

ਪੌਪ ਸਟਾਰ Justin Bieber

ਇਹ ਸਿੰਡਰੋਮ ਇੱਕ ਵਾਇਰਸ ਨਾਲ ਹੁੰਦਾ ਹੈ, ਜੋ ਕੰਨਾਂ ਤੇ ਚਿਹਰੇ ਦੀਆਂ ਨਸਾਂ ਨੂੰ ਅਟੈਕ ਕਰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਇੱਕ ਹਫ਼ਤੇ ਦੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ। ਉਹਨਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਕਾਸ਼ ਇਹ ਨਾ ਹੁੰਦਾ ਪਰ ਹੁਣ ਮੇਰਾ ਸਰੀਰ ਮੈਨੂੰ ਰੁਕਣ ਲਈ ਕਹਿ ਰਿਹਾ ਹੈ। ਮੈਂ ਇਸ ਸਮੇਂ ਆਰਾਮ ਕਰ ਰਿਹਾ ਹਾਂ ਤਾਂ ਕਿ ਸਿਹਤਮੰਦ ਹੋ ਕੇ ਮੁੜ ਤੁਹਾਡੇ ਸਾਹਮਣੇ ਪੇਸ਼ ਹੋ ਸਕਾਂ ਤੇ ਉਹ ਕਰ ਸਕਾਂ ਜਿਸ ਲਈ ਮੈਂ ਜਨਮ ਲਿਆ ਹੈ। ਮੈਨੂੰ ਉਮੀਦ ਹੈ ਅਤੇ ਰੱਬ ਤੇ ਭਰੋਸਾ ਹੈ ਕਿ ਸਭ ਠੀਕ ਹੋ ਜਾਵੇਗਾ।”