July 7, 2024 6:09 pm
ਖਾਸ ਖ਼ਬਰ : ਪਟਿਆਲਾ ਤੋਂ

ਖਾਸ ਖ਼ਬਰ : ਪਟਿਆਲਾ ਤੋਂ ਰਾਜਪੁਰਾ ਆਉਣ-ਜਾਣ ਵਾਲਿਆਂ ਲਈ ਬਦਲੇ ਰਸਤੇ

ਚੰਡੀਗੜ੍ਹ ,9 ਸਤੰਬਰ 2021 : ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਟਿਆਲਾ-ਰਾਜਪੁਰਾ ਸੜਕ (ਅਰਬਨ ਅਸਟੇਟ ਚੌਕ ਤੋਂ ਚੌਰਾ ਰੋਡ ਚੌਕ ਤੱਕ) ਸੜਕ ਦਾ ਹਿੱਸਾ, ਨਵੇਂ ਬੱਸ ਸਟੈਂਡ ਪਟਿਆਲਾ ਦੇ ਸਾਹਮਣੇ ਫਲਾਈਓਵਰ ਦੇ ਨਿਰਮਾਣ ਲਈ, 9 ਸਤੰਬਰ 2021 ਤੋਂ ਆਵਾਜਾਈ ਲਈ ਬੰਦ ਕੀਤਾ ਜਾਣਾ ਹੈ। ਇਸ ਲਈ ਚੰਡੀਗੜ੍ਹ/ਰਾਜਪੁਰਾ ਵਾਲੇ ਪਾਸੇ ਤੋਂ ਆਉਣ ਵਾਲੇ ਯਾਤਰੀਆਂ/ਗੱਡੀਆਂ ਦੇ ਚਾਲਕਾਂ ਨੂੰ ਅਰਬਨ ਅਸਟੇਟ ਚੌਕ ਤੋਂ ਸਰਹਿੰਦ ਬਾਈਪਾਸ ਰੋਡ ਵੱਲ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਟਿਆਲਾ ਵਾਲੇ ਪਾਸੇ ਤੋਂ ਰਾਜਪੁਰਾ/ਚੰਡੀਗੜ੍ਹ ਵਾਲੇ ਜਾਣ ਵਾਲੇ ਯਾਤਰੀਆਂ/ਗੱਡੀਆਂ ਦੇ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਹਿੰਦ ਬਾਈਪਾਸ ਜਾਂ ਵੱਡੀ ਨਦੀ ਦੇ ਨਾਲ-ਨਾਲ ਸੜਕ ਵਾਲਾ ਰਸਤਾ ਅਪਣਾਉਣ।