Site icon TheUnmute.com

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਹੁਣ ਤੱਕ ਦੇ ਸਾਹਮਣੇ ਆਏ ਨਤੀਜੇ

Chandigarh Municipal Corporation elections

ਚੰਡੀਗੜ੍ਹ 27 ਦਸੰਬਰ 2021: ਚੰਡੀਗੜ੍ਹ ਨਗਰ ਨਿਗਮ ਚੋਣਾਂ (Chandigarh Municipal Corporation elections) ਲਈ ਅੱਜ ਚਲ ਰਹੀ ਗਿਣਤੀ ਤੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ (Aam Aadmi Party) (ਆਪ) ਮੋਹਰੀ ਚਲ ਰਹੀ ਹੈ|ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜੇ ਹੁਣ ਤੱਕ ਦੇ ਨਤੀਜੇ ਇਸ ਤਰ੍ਹਾਂ ਹਨ |ਸਾਬਕਾ ਮੇਅਰ ਰਾਜੇਸ਼ ਕਾਲੀਆ ਬੁਰੀ ਤਰ੍ਹਾਂ ਹਾਰ ਗਏ ਹਨ। ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ। ਹੁਣ ਤੱਕ ਭਾਜਪਾ ਦੇ ਦੋ ਸਾਬਕਾ ਮੇਅਰ ਅਤੇ ਮੌਜੂਦਾ ਮੇਅਰ ਰਵੀਕਾਂਤ ਵੀ ਆਪਣੀਆਂ ਸੀਟਾਂ ਗੁਆ ਚੁੱਕੇ ਹਨ | ਵਾਰਡ 22 ਤੋਂ ‘ਆਪ’ ਦੀ ਅੰਜੂ ਕਤਿਆਲ ਨੇ ਭਾਜਪਾ ਦੀ ਸੀਨੀਅਰ ਆਗੂ ਹੀਰਾ ਨੇਗੀ ਨੂੰ ਹਰਾਇਆ ਹੈ। ਵਾਰਡ 27 ਤੋਂ ਕਾਂਗਰਸ ਦੇ ਗੁਰਬਖ਼ਸ਼ ਰਾਵਤ ਭਾਜਪਾ ਦੇ ਰਵਿੰਦਰ ਰਾਵਤ ਤੋਂ 1354 ਵੋਟਾਂ ਨਾਲ ਅੱਗੇ ਹਨ।ਵਾਰਡ ਨੰਬਰ-23 ਤੋਂ ਆਪ ਦੀ ਜਿੱਤ ਹੋਈ

ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜੇ
ਭਾਜਪਾ 12
ਕਾਂਗਰਸ 8
ਆਮ ਆਦਮੀ ਪਾਰਟੀ 14
ਸ਼੍ਰੋਮਣੀ ਅਕਾਲੀ ਦਲ 1

Exit mobile version