TheUnmute.com

ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਹੋਰ ਨੁਮਾਇੰਦਿਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਤ

ਐਸ.ਏ.ਐਸ. ਨਗਰ, 28 ਫਰਵਰੀ 2025: ਐਸ.ਏ.ਐਸ. ਨਗਰ ਸ਼ਹਿਰ ਸੈਕਟਰ-67 ਵਿਖੇ ਸਥਿਤ ਕੋਠੀਆਂ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਚੋਣ ‘ਚ ਇਸ ਐਸੋਸੀਏਸ਼ਨ ਦੇ ਚੁਣੇ ਗਏ ਜਨਰਲ ਸਕੱਤਰ ਸਤੀਸ਼ ਕੁਮਾਰ ਬੱਗਾ ਅਤੇ ਹੋਰ ਨੁਮਾਇੰਦਿਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ |

ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਹਲਕੇ ਖਾਸ ਕਰਕੇ ਮੋਹਾਲੀ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿਸ਼ੇਸ਼ ਤੌਰ ਤੇ ਫੇਜ਼-7 ਤੋਂ ਫੇਜ਼-11 ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ, ਮੁੱਖ ਚੌਕਾਂ ਤੇ ਰਾਊਂਡਬਾਊਟਸ ਬਣਾਉਣ ਦਾ ਕੰਮ ਅਤੇ ਸੀ.ਸੀ.ਟੀ.ਵੀ. ਲਗਾਉਣ ਦੇ ਕੰਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

MLA Kulwant Singh

ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਆਪਣੇ ਹਲਕੇ ‘ਚ ਵਿਕਾਸ ਦੇ ਕੰਮ ਵੱਧ ਤੋਂ ਵੱਧ ਕਰਵਾਉਣਾ ਅਤੇ ਹਲਕੇ ਦੇ ਨਿਵਾਸੀਆਂ ਨੂੰ ਵਧੀਆ ਅਤੇ ਸ਼ਾਂਤੀਪੂਰਵਕ ਮਾਹੌਲ ਉਪਲਬੱਧ ਕਰਵਾਉਣਾ ਉਨ੍ਹਾਂ ਦੀ ਡਿਊਟੀ ਹੈ ਅਤੇ ਉਹ ਆਪਣੀ ਡਿਊਟੀ ਨਿਭਾਉਣ ਲਈ ਜ਼ੋਰਾਂ- ਸ਼ੋਰਾਂ ਨਾਲ ਲੱਗੇ ਹੋਏ ਹਨ ਅਤੇ ਮੋਹਾਲੀ ਸ਼ਹਿਰ ਨੂੰ ਇੱਕ ਮਾਡਲ ਸ਼ਹਿਰ ਬਣਾਉਣ ਲਈ ਕੋਈ ਕਸਰ ਨਹੀ ਛੱਡਣਗੇ।

ਇਸ ਮੌਕੇ ਸਤੀਸ਼ ਕੁਮਾਰ ਬੱਗਾ ਜਨਰਲ ਸਕੱਤਰ, ਸੈਕਟਰ-67 (ਕੋਠੀਆਂ) ਵੈੱਲਫੇਅਰ ਐਸੋਸੀਏਸ਼ਨ, ਮਹਿੰਦਰ ਸਿੰਘ ਮਲੋਆ, ਰਜਿੰਦਰ ਸਿੰਘ, ਜਸਵਿੰਦਰ ਸਿੰਘ,ਸਵਿਤਾ ਪਰਿੰਜਾ, ਕੁਲਦੀਪ ਸਿੰਘ ਸਮਾਣਾਂ ਅਤੇ ਸੈਕਟਰ-67 ਦੇ ਹੋਰ ਨਿਵਾਸੀ ਹਾਜ਼ਰ ਸਨ।

Read More: ਖੋਖਾ ਮਾਰਕਿਟ ਦਾ ਮੁੱਦਾ ਵਿਧਾਨ ਸਭਾ ‘ਚ ਚੁੱਕੇ ਜਾਣ ‘ਤੇ ਦੁਕਾਨਦਾਰਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ

Exit mobile version