ਚੰਡੀਗੜ੍ਹ 04 ਮਈ 2022: ਭਾਰਤੀ ਰਿਜ਼ਰਵ ਬੈਂਕ (Reserve Bank of India) ਦੀ ਐਮਪੀਸੀ ਮੀਟਿੰਗ ਵਿੱਚ ਨੀਤੀਗਤ ਵਿਆਜ ਦਰਾਂ ਵਿੱਚ ਵਾਧਾ ਕਰਨ ਦੇ ਸੰਕੇਤ ਦਿੱਤੇ ਸਨ | ਇਸਦੇ ਚੱਲਦੇ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (RBI) ਨੇ ਵੀ ਨੀਤੀਗਤ ਵਿਆਜ ਦਰਾਂ (ਰੇਪੋ ਰੇਟ) ਵਿਚ ਵਾਧਾ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਪਹਿਲਾਂ ਰੇਪੋ ਰੇਟ 4.00 ਸੀ ਜੋ ਕਿ ਮਈ 2020 ਤੋਂ ਨਿਰੰਤਰ ਚੱਲੀ ਆ ਰਹੀ ਸੀ। ਪਰ,ਹੁਣ ਮਾਰਕੀਟ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਆਰਬੀਆਈ ਨੇ ਰੇਪੋ ਰੇਟ ਵਧਾ ਕੇ 4.40 ਕਰ ਦਿੱਤੀ ਹੈ। ਇਸ ਦਾ ਸਿੱਧਾ ਪ੍ਰਭਾਵ ਹੋਮ ਅਤੇ ਆਟੋ ਲੋਨ ਤੇ ਪਵੇਗਾ ਜਿਸਦਾ ਮਤਲਬ ਹੈ ਕਿ ਹੁਣ ਹੋਮ-ਆਟੋ ਅਤੇ ਪਰਸਨਲ ਲੋਨ ਮਹਿੰਗੇ ਹੋ ਜਾਣਗੇ।
ਨਵੰਬਰ 22, 2024 10:07 ਪੂਃ ਦੁਃ