Reserve Bank of India

ਭਾਰਤੀ ਰਿਜ਼ਰਵ ਬੈਂਕ ਨੇ ਆਟੋ ਡੈਬਿਟ ਟ੍ਰਾਂਜ਼ੈਕਸ਼ਨ ਨੂੰ ਲੈ ਕੇ ਲਾਗੂ ਕੀਤਾ ਨਵਾਂ ਨਿਯਮ

ਚੰਡੀਗੜ੍ਹ 21 ਜੂਨ 2022: ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਆਟੋ ਡੈਬਿਟ ਟ੍ਰਾਂਜ਼ੈਕਸ਼ਨ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ । RBI ਨੇ ਬਿਨਾਂ OTP ਦੇ 15 ਹਜ਼ਾਰ ਰੁਪਏ ਤੱਕ ਦੇ ਆਟੋ ਡੈਬਿਟ ਦਾ ਨਿਯਮ ਲਾਗੂ ਕੀਤਾ ਹੈ। ਇਸ ਨਵੇਂ ਨਿਯਮ ਦੇ ਤਹਿਤ, 15,000 ਰੁਪਏ ਤੱਕ ਦਾ ਭੁਗਤਾਨ ਕਰਨ ਲਈ, ਤੁਹਾਨੂੰ ਵੈਰੀਫਾਈ ਜਾਂ ਮਨਜ਼ੂਰੀ ਲਈ ਓਟੀਪੀ ਐਂਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਹੁਣ ਤੱਕ ਇਹ ਨਿਯਮ 10 ਹਜ਼ਾਰ ਰੁਪਏ ਤੱਕ ਲਈ ਹੁੰਦਾ ਸੀ, ਜਿਸਦਾ ਮਤਲਬ ਹੈ 10 ਹਜ਼ਾਰ ਰੁਪਏ ਦੇ ਆਟੋ ਡੈਬਿਟ ਲਈ ਓਟੀਪੀ ਦੀ ਲੋੜ ਨਹੀਂ ਪੈਂਦੀ ਸੀ, ਪਰ ਇਸ ਤੋਂ ਵੱਧ ਰਕਮ ਦੇ ਲਈ, ਯੂਜ਼ਰ ਨੂੰ ਵੇਰੀਫੀਕੇਸ਼ਨ ਲਈ ਓਟੀਪੀ (ਭੁਗਤਾਨ OTP) ਐਂਟਰ ਕਰਨਾ ਜ਼ਰੂਰੀ ਸੀ। ਹੁਣ ਇਸ ਦੀ ਲਿਮਿਟ ਨੂੰ 5 ਹਜ਼ਾਰ ਰੁਪਏ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਗਿਆ ਏ। ਇਸ ਵਿੱਚ ਡੈਬਿਟ, ਕ੍ਰੈਡਿਟ ਕਾਰਡ ਜਾਂ ਮੋਬਾਈਲ ਵਾਲਿਟ ਆਦਿ ਰਾਹੀਂ ਪੇਮੈਂਟ ਕਰਨਾ ਸ਼ਾਮਲ ਹੈ।

ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਹਾਲ ਹੀ ਵਿੱਚ monetary policy review ਤੋਂ ਬਾਅਦ ਇਸ ਨਵੇਂ ਨਿਯਮ ਦੀ ਜਾਣਕਾਰੀ ਦਿੱਤੀ ਸੀ। ਹੁਣ ਆਰਬੀਆਈ ਨੇ ਇਸ ਨੂੰ ਲੈ ਕੇ ਸਰਕੂਲਰ ਵੀ ਜਾਰੀ ਕੀਤਾ ਹੈ। ਆਰਬੀਆਈ ਦਾ ਕਹਿਣਾ ਹੈ ਕਿ, ਇਸ ਸਹੂਲਤ ਨੂੰ ਲੈ ਕੇ ਲੋਕਾਂ ਵਿਚ ਦਿਲਚਸਪੀ ਵਧੀ ਹੈ ਅਤੇ ਹੁਣ ਤੱਕ ਇਸ ਦੇ ਤਹਿਤ 6 ਕਰੋੜ ਤੋਂ ਵੱਧ mandate ਰਜਿਸਟਰ ਕੀਤੇ ਜਾ ਚੁੱਕੇ ਨੇ, ਜਿਸ ਵਿੱਚ 3400 ਤੋਂ ਵੱਧ ਅੰਤਰਰਾਸ਼ਟਰੀ ਵਪਾਰੀ ਵੀ ਸ਼ਾਮਲ ਹਨ । ਇਸ ਨਿਯਮ ਦੇ ਤਹਿਤ, ਪੇਮੈਂਟ ਯਾਨੀ ਭੁਗਤਾਨ ਕਰਨ ਦੇ ਦਿਨ ਤੋਂ 24 ਘੰਟੇ ਪਹਿਲਾਂ ਬੈਂਕ ਨੂੰ ਇੱਕ pre-transaction ਦੀ ਸੂਚਨਾ ਮੈਸਜ, ਈ-ਮੇਲ ਜਾਂ ਕਿਸੇ ਹੋਰ ਜ਼ਰੀਏ ਰਾਹੀਂ ਦੇਣੀ ਜ਼ਰੂਰੀ ਹੈ।

ਇਸ ਦੇ ਨਾਲ ਹੀ ਇੱਕ ਹੋਰ ਨਵਾਂ ਨਿਯਮ, ਕਾਰਡ ਟੋਕਨਾਈਜ਼ੇਸ਼ਨ ਦਾ ਨਿਯਮ ਵੀ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਰਡ ਟੋਕਨਾਈਜ਼ੇਸ਼ਨ ਦਾ ਨਿਯਮ 1 ਜੁਲਾਈ ਤੋਂ ਲਾਗੂ ਹੋਵੇਗਾ। ਇਸ ਵਿਚ ਹੁਣ ਗਾਹਕਾਂ ਨੂੰ ਆਪਣੇ ਕਾਰਡ ਦਾ ਨੰਬਰ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

ਕਾਰਡ ਟੋਕਨਾਈਜ਼ੇਸ਼ਨ ਦੇ ਤਹਿਤ ਇੱਕ ਯੂਨੀਕ ਕੋਡ ਜਨਰੇਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਗ੍ਰਾਹਕਾਂ ਨੂੰ ਆਪਣੇ ਕਾਰਡ ਦਾ ਨੰਬਰ ਸਾਂਝਾ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਯਾਨੀ ਕਿ, 1 ਜੁਲਾਈ ਤੋਂ ਪੇਮੈਂਟ ਐਗਰੀਗੇਟਰਸ, ਪੇਮੈਂਟ ਗੇਟਵੇਜ਼ ਜਾਂ ਵਪਾਰੀ ਗਾਹਕ ਦੇ ਕਾਰਡ ਦੀ ਜਾਣਕਾਰੀ ਸਟੋਰ ਨਹੀਂ ਕਰ ਸਕਣਗੇ। ਇਸ ਨਾਲ ਗਾਹਕਾਂ ਦੇ ਕਾਰਡ ਦੀ ਜਾਣਕਾਰੀ ਵੀ ਸੁਰੱਖਿਅਤ ਰਹੇਗੀ ਤੇ ਉਹਨਾਂ ਨੂੰ ਆਪਣੇ ਕਾਰਡ ਦੀਆਂ ਡਿਟੇਲਸ ਵੀ ਸੇਵ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ।

Scroll to Top