Reserve Bank of India

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ‘ਚ 50 ਬੇਸਿਸ ਪੁਆਇੰਟ ਦਾ ਕੀਤਾ ਵਾਧਾ, ਹੋਮ ਲੋਨ ਹੋਇਆ ਮਹਿੰਗਾ

ਚੰਡੀਗੜ੍ਹ 05 ਅਗਸਤ 2022: ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਰੈਪੋ ਦਰ ਵਿੱਚ 50 ਬੇਸਿਸ ਪੁਆਇੰਟ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ MPC ਦੀ ਮੀਟਿੰਗ ਵਿੱਚ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ। ਜਿਸਦੇ ਚੱਲਦੇ ਮਈ ‘ਚ ਹੋਈ MPC ਦੀ ਬੈਠਕ ‘ਚ ਰੈਪੋ ਰੇਟ ਨੂੰ 50 ਬੇਸਿਸ ਪੁਆਇੰਟ ਵਧਾ ਕੇ 4.90 ਫੀਸਦੀ ਕਰ ਦਿੱਤਾ ਗਿਆ ਸੀ। ਆਰਬੀਆਈ ਦੇ ਇਸ ਫੈਸਲੇ ਤੋਂ ਬਾਅਦ ਹੁਣ ਰੈਪੋ ਰੇਟ 4.9 ਫੀਸਦੀ ਤੋਂ ਵਧ ਕੇ 5.40 ਫੀਸਦੀ ਹੋ ਗਿਆ ਹੈ।

ਭਾਰਤੀ ਰਿਜ਼ਰਵ ਬੈਂਕ (Reserve Bank of India) ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਮੌਜੂਦਾ ਪ੍ਰਭਾਵ ਨਾਲ ਹੀ ਲਾਗੂ ਹੋਵੇਗਾ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ 3 ਅਗਸਤ ਤੋਂ ਇਸ ਮਾਮਲੇ ‘ਤੇ ਆਰਬੀਆਈ ਦੀ ਕਮੇਟੀ ਇਸ ਮੁੱਦੇ ‘ਤੇ ਵਿਚਾਰ ਕਰ ਰਹੀ ਸੀ। ਇਸਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ 2022-23 ‘ਚ ਮਹਿੰਗਾਈ ਦਰ 6.7 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਰੁਪਏ ਦੀ ਅਸਥਿਰਤਾ ਨੂੰ ਸੀਮਿਤ ਕਰਨ ਲਈ ਵਿਦੇਸ਼ ਮੁਦਰਾ ਭੰਡਾਰ ਦੀ ਕਮੀ ਦੇ ਬਾਵਜੂਦ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵਿਸ਼ਵ ਪੱਧਰ ‘ਤੇ ਚੌਥਾ ਸਭ ਤੋਂ ਵੱਡਾ ਬਣਿਆ ਹੋਇਆ ਹੈ।

Scroll to Top