Site icon TheUnmute.com

ਖੋਜਕਾਰ ਆਪਣੇ ਖੋਜ ਦਾ ਵਿਸ਼ਾ ਅਤੇ ਖੇਤਰ ਬਾਰੇ ਡੂੰਘੀ ਸਮਝ ਵਿਕਸਿਤ ਕਰਨ: ਵਾਈਸ ਚਾਂਸਲਰ MDU

MDU

ਚੰਡੀਗੜ੍ਹ, 13 ਮਈ 2024: ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ (MDU) ਰੋਹਤਕ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਯੂਨੀਵਰਸਿਟੀ ਵਿਚ ਫੈਕਲਟੀ ਆਫ ਡਿਜੀਕਲ ਸਾਂਇਸੇਜ ਅਤੇ ਫੈਕੇਲਟੀ ਆਫ ਇੰਜੀਨਅਰਿੰਗ ਅੇਂਡ ਤਕਨਾਲੋਜੀ ਵੱਲੋਂ-ਰਿਸਰਚ ਮੈਥੋਡੋਲੀ ਵਿਸ਼ਾ ਪ੍ਰਬੰਧਿਤ ਸੱਤ ਦਿਨਾਂ ਦੀ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਖੋਜਕਾਰ ਆਪਣੇ ਖੋਜ ਦੇ ਵਿਸ਼ਾ ਅਤੇ ਖੇਤਰ ਬਾਰੇ ਡੂੰਘੀ ਸਮਝ ਵਿਕਸਿਤ ਕਰਨ। ਵਧੀਆ ਖੋਜ ਕੰਮ ਕਰ ਬਿਹਤਰ ਕੈਰਿਅਰ ਫਾਊਂਡੇਸ਼ਨ ਤਿਆਰ ਕਰਨ।

ਚੌਧਰੀ ਰਣਬੀਰ ਸਿੰਘ ਇੰਸਟੀਟਿਯੂਟ ਆਫ ਸੋਸ਼ਲ ਐਂਡ ਇਕਨੋਮਿਕ ਚੇਂਜ ਦੇ ਸਹਿਯੋਗ ਨਾਲ ਪ੍ਰਬੰਧਿਤ ਇਸ ਵਰਕਸ਼ਾਪ ਦੇ ਉਦਘਾਟਨ ਸੈਸ਼ਨ ਵਿਚ ਵਾਈਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਖੋਜਕਾਰਾਂ ਨੂੰ ਖੋਜ ਕੰਮ ਦੀ ਨੀਂਹ ਮਜਬੂਤ ਕਰਨ ਲਈ ਪ੍ਰੇਰਿਤ ਕੀਤਾ।

ਵਾਈਸ ਚਾਂਸਲਰ (MDU) ਨੇ ਕਿਹਾ ਕਿ ਖੋਜਕਾਰ ਖੋਰ ਦੇ ਮੂਲ ਨੂੰ ਜਾਨਣ, ਖੋਜ ਕਾਰਜ ਦੇ ਉਦੇਸ਼ ਨੂੰ ਸਮਝਣ ਅਤੇ ਖੋਜ ਦੀ ਸਮਾਕਿ ਉਪਯੋਗਤਾ ਦਾ ਧਿਆਨ ਰੱਖਣ। ਉਨ੍ਹਾਂ ਨੇ ਖੋਜਕਾਰਾਂ ਵਿਚ ਆਪਣੇ ਸੰਚਾਰ ਕੌਸ਼ਲ ਨੂੰ ਪ੍ਰਭਾਵੀ ਬਨਾਉਣ ਦੀ ਅਪੀਲ ਕੀਤੀ ਅਤੇ ਖੋਜ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮੋਟੀਵੇਟ ਕੀਤਾ।

ਇਸ ਮੌਕੇ ‘ਤੇ ਡੀਨ, ਅਕਾਦਮਿਕ ਅਫੇਅਰਸ ਪ੍ਰੋਫੈਸਰ ਏ ਐਸ ਮਾਨ, ਡੀਨ, ਫੈਕੇਲਟੀ ਆਫ ਡਿਜੀਕਲ ਸਾਇੰਸੇਜ ਪ੍ਰੋਫੈਸਰ ਐਸਸੀ ਮਲਿਕ, ਚੌਧਰੀ ਰਣਬੀਰ ਸਿੰਘ ਇੰਸਟੀਟਿਯੂਟ ਦੀ ਨਿਦੇਸ਼ਕ ਪ੍ਰੋਫੈਸਰ ਸੋਨਿਆ ਮਲਿਕ, ਡੀਨ, ਫੈਕੇਲਟੀ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਪ੍ਰੋਫੈਸਰ ਯੁੱਧਵੀਰ ਸਿੰਘ, ਡਾਕਟਰ ਏਕਤਾ ਨਰਵਾਲ ਨੇ ਵੀ ਵਿਚਾਰ ਰੱਖੇ।

Exit mobile version