July 6, 2024 6:43 pm
Amarnath cave

ਅਮਰਨਾਥ ਗੁਫਾ ਨੇੜੇ ਭਾਰੀ ਬਾਰਿਸ਼ ਕਾਰਨ ਫਸੇ 4000 ਸ਼ਰਧਾਲੂਆਂ ਦਾ ਕੀਤਾ ਰੈਸਕਿਊ

ਚੰਡੀਗੜ੍ਹ 26 ਜੁਲਾਈ 2022: ਦੇਸ਼ ਦੇ ਪਹਾੜੀ ਇਲਾਕਿਆ ‘ਚ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ | ਇਸ ਦੌਰਾਨ ਕਿ ਥਾਵਾਂ ਤੋਂ ਜ਼ਮੀਨ ਖਿਸਕਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਇਸਦੇ ਨਾਲ ਹੀ ਹੁਣ ਅਮਰਨਾਥ ਗੁਫਾ (Amarnath cave) ਦੇ ਕੋਲ ਭਾਰੀ ਬਾਰਿਸ਼ ਕਾਰਨ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਮਰਨਾਥ ਗੁਫਾ ਦੇ ਆਲੇ-ਦੁਆਲੇ ਦੁਪਹਿਰ 3 ਵਜੇ ਤੋਂ ਭਾਰੀ ਬਾਰਿਸ਼ ਹੋ ਰਹੀ ਹੈ | ਜਿਸਦੇ ਚੱਲਦੇ ਤੁਰੰਤ ਅਲਰਟ ਜਾਰੀ ਕਰਦਿਆਂ ਸੁਰੱਖਿਆ ਬਲਾਂ ਨੇ 4,000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ  ਹੈ |

ਇਸ ਤੋਂ ਪਹਿਲਾਂ 8 ਜੁਲਾਈ ਨੂੰ ਅਮਰਨਾਥ ਗੁਫਾ ਦੇ ਕੋਲ ਬੱਦਲ ਫਟ ਗਿਆ ਸੀ। ਉਸ ਘਟਨਾ ਵਿੱਚ 15 ਤੋਂ ਵੱਧ ਸ਼ਰਧਾਲੂਆਂ ਦੀਆਂ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਲਾਪਤਾ ਹੋ ਗਏ ਸਨ। ਬੱਦਲ ਫਟਣ ਦੀ ਸੂਚਨਾ 8 ਜੁਲਾਈ ਨੂੰ ਸ਼ਾਮ 5.30 ਵਜੇ ਦੇ ਕਰੀਬ ਮਿਲੀ ਸੀ। ਜਿਸ ਵਿੱਚ ਗੁਫਾ ਦੇ ਨੇੜੇ ਬਣੇ ਕਈ ਕੈਂਪ ਨਸ਼ਟ ਹੋ ਗਏ ਸਨ ।