July 7, 2024 5:18 pm
Republic Day

ਗਣਤੰਤਰ ਦਿਵਸ: ਉੱਤਰਾਖੰਡ ਦੀ ਝਾਕੀ ‘ਚ ਸ੍ਰੀ ਹੇਮਕੁੰਟ ਸਾਹਿਬ ਤੇ ਬਦਰੀਨਾਥ ਮੰਦਰ ਦੀ ਦਿੱਖੀ ਝਲਕ

ਚੰਡੀਗੜ੍ਹ 26 ਜਨਵਰੀ 2022: ਭਾਰਤ ‘ਚ ਮਨਾਏ ਜਾ ਰਹੇ 73ਵੇਂ ਗਣਤੰਤਰ ਦਿਵਸ (Republic Day) ‘ਤੇ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ |ਇਸ ਦੌਰਾਨ ਉੱਤਰਾਖੰਡ (Uttarakhand) ਨੇ ਬੁੱਧਵਾਰ ਨੂੰ ਦਿੱਲੀ ‘ਚ ਗਣਤੰਤਰ ਦਿਵਸ ਪਰੇਡ ‘ਚ ਕਨੈਕਟੀਵਿਟੀ ਪ੍ਰੋਜੈਕਟਾਂ ਅਤੇ ਧਾਰਮਿਕ ਸਥਾਨਾਂ ਨੂੰ ਆਪਣੀ ਝਾਂਕੀ ਵਿੱਚ ਪ੍ਰਦਰਸ਼ਿਤ ਕੀਤਾ। ਇਸ ਝਾਂਕੀ ਦੇ ਅਗਲੇ ਹਿੱਸੇ ‘ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਅਤੇ ਬਦਰੀਨਾਥ ਮੰਦਰ (Badrinath Temple) ਦੇ ਦਰਸ਼ਨ ਕੀਤੇ ਗਏ।

ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ‘ਚੋਂ ਇੱਕ ਹੈ। ਸ੍ਰੀ ਹੇਮਕੁੰਟ ਸਾਹਿਬ ਲਗਭਗ 4329 ਮੀਟਰ ਦੀ ਉਚਾਈ ‘ਤੇ ਹੇਮਕੁੰਟ ਝੀਲ ਦੇ ਕੰਢੇ ਸਥਿਤ ਹੈ। ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਕੁਦਰਤੀ ਨਜ਼ਾਰਿਆਂ ਨਾਲ ਘਿਰਿਆ, ਗੁਰਦੁਆਰੇ ਦੇ ਪਹਾੜੀ ਮਾਰਗਾਂ ਵਿੱਚ ਫੁੱਲਾਂ ਦੀ ਘਾਟੀ ਸ਼ਾਮਲ ਹੈ। ਝਾਂਕੀ ਵਿੱਚ ਦੋਬੜਾ-ਛੰਥੀ ਪੁਲ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਹ 440 ਮੀਟਰ ਲੰਬਾ ਸਸਪੈਂਸ਼ਨ ਬ੍ਰਿਜ ਟਿਹਰੀ ਗੜ੍ਹਵਾਲ ਜ਼ਿਲ੍ਹਾ ਹੈੱਡਕੁਆਰਟਰ ਅਤੇ ਪ੍ਰਤਾਪ ਨਗਰ ਨੂੰ ਜੋੜਦਾ ਹੈ।

ਟਿਹਰੀ ਡੈਮ ਭਾਰਤ ਦਾ ਸਭ ਤੋਂ ਉੱਚਾ ਡੈਮ ਅਤੇ ਦੁਨੀਆ ਦਾ ਚੌਥਾ ਸਭ ਤੋਂ ਉੱਚਾ ਡੈਮ ਹੈ। ਇਹ ਝਾਂਕੀ ਦੇ ਕੇਂਦਰੀ ਹਿੱਸੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ, ਜਦੋਂ ਕਿ ਬਦਰੀਨਾਥ ਮੰਦਰ ਨੂੰ ਝਾਂਕੀ ਦੇ ਆਖਰੀ ਹਿੱਸੇ ਵਿੱਚ ਪੇਸ਼ ਕੀਤਾ ਗਿਆ ਹੈ। ਬਦਰੀਨਾਥ ਮੰਦਿਰ ਚਾਰ ਧਾਮ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਉੱਤਰਾਖੰਡ (Uttarakhand) ਦੀ ਝਾਂਕੀ ਦੇ ਇੱਕ ਪਾਸੇ ਹਰ ਮੌਸਮ ਵਾਲਾ ਚਾਰਧਾਮ ਮਾਰਗ ਪ੍ਰਦਰਸ਼ਿਤ ਕੀਤਾ ਗਿਆ ਸੀ।