ਚੰਡੀਗੜ੍ਹ 26 ਜਨਵਰੀ 2022: ਭਾਰਤ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ 73ਵੇਂ ਗਣਤੰਤਰ ਦਿਵਸ (Republic Day) ‘ਤੇ ਰਾਸ਼ਟਰੀ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੋਰੋਨਾ ਵਾਇਰਸ ਅਤੇ ਧੁੰਦ ਕਾਰਨ ਪਹਿਲੀ ਵਾਰ ਰਾਜਪਥ ‘ਤੇ ਹੋਣ ਵਾਲੇ ਮੁੱਖ ਸਮਾਗਮ ਦਾ ਸਮਾਂ ਬਦਲਿਆ ਗਿਆ ਹੈ। ਇਸ ਵਾਰ ਇਸ ਦਾ ਸਮਾਂ ਬਦਲ ਕੇ 10.30 ਵਜੇ ਕਰ ਦਿੱਤਾ ਗਿਆ ਸੀ । ਇਸ ਦੇ ਨਾਲ ਹੀ ਕੋਵਿਡ-19 ਕਾਰਨ ਲਗਾਤਾਰ ਦੂਜੀ ਵਾਰ ਕੋਈ ਵੀ ਵਿਦੇਸ਼ੀ ਮਹਿਮਾਨ ਇਸ ਸਮਾਰੋਹ ‘ਚ ਸ਼ਾਮਲ ਨਹੀਂ ਹੋ ਰਿਹਾ ਹੈ।