Site icon TheUnmute.com

ਆਰਮੀ ਵਲੋਂ ਗਣਤੰਤਰ ਦਿਵਸ ਨੂੰ ਲੈ ਕੇ ਰਾਜਪਥ ‘ਤੇ ਕੀਤੀ ਪਰੇਡ

Republic Day

ਚੰਡੀਗੜ੍ਹ 20 ਜਨਵਰੀ 2022: ਗਣਤੰਤਰ ਦਿਵਸ (Republic Day) ਨੂੰ ਲੈ ਕੇ ਅੱਜ ਰਾਜਧਾਨੀ ਦਿੱਲੀ ਦੇ ਰਾਜਪਥ (Rajpath) ‘ਤੇ ਪਰੇਡ ਦੀ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ | ਜਿਸਦੇ ਚਲਦੇ ਆਰਮੀ ਵਲੋਂ ਰਾਜਪਥ ‘ਤੇ ਰਿਹਰਸਲ ਕੀਤੀ ਜਾ ਰਹੀ ਹੈ |ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰ ਸਾਲ ਗਣਤੰਤਰ ਦਿਵਸ ਪਰੇਡ ਸਵੇਰੇ 10 ਵਜੇ ਸ਼ੁਰੂ ਹੁੰਦੀ ਸੀ ਪਰ ਇਸ ਸਾਲ ਇਹ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਦੇਰੀ ਦਾ ਕਾਰਨ ਦੱਸਦੇ ਹੋਏ ਅਧਿਕਾਰੀ ਨੇ ਕਿਹਾ ਕਿ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਜਾਨ ਗਵਾਉਣ ਵਾਲੇ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ।

ਦਿੱਲੀ ਪੁਲਸ ਨੇੇ ਮੰਗਲਵਾਰ ਨੂੰ ਕਿਹਾ ਕਿ ਗਣਤੰਤਰ ਦਿਵਸ (Republic Day) ਪ੍ਰੋਗਰਾਮ ਦੇ ਮੱਦੇਨਜ਼ਰ 20 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ’ਚ ਯੂ.ਏ.ਵੀ, ਪੈਰਾ-ਗਲਾਈਡਰ ਅਤੇ ਗਰਮ ਹਵਾ ਦੇ ਗੁਬਾਰਿਆਂ ਸਮੇਤ ਹੋਰ ਉਪ-ਹਵਾਈ ਉਡਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਆਦੇਸ਼ 20 ਜਨਵਰੀ ਤੋਂ ਲਾਗੂ ਹੋਵੇਗਾ ਅਤੇ 15 ਫਰਵਰੀ ਤੱਕ ਜ਼ਾਰੀ ਰਹੇਗਾ। ਕੁਝ ਅਪਰਾਧਿਕ ਅਤੇ ਅਸਮਾਜਿਕ ਤੱਤਾਂ, ਅੱਤਵਾਦੀਆਂ ਵੱਲੋਂ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰੇ ਦੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਨ ਸੰਬੰਧੀ ਖ਼ਬਰਾਂ ਵਿਚਾਲੇ ਦਿੱਲੀ ਪੁਲਸ ਅਧਿਕਾਰੀ ਰਾਕੇਸ਼ ਅਸਥਾਨਾ ਵੱਲੋਂ ਇਹ ਆਦੇਸ਼ ਜ਼ਾਰੀ ਕੀਤਾ ਗਿਆ ਹੈ।

ਆਦੇਸ਼ ਮੁਤਾਬਕ ਪੈਰਾ-ਗਲਾਈਡਰ, ਪੈਰਾ-ਮੋਟਰਜ਼, ਹੈਂਗ-ਗਲਾਈਡਰ, ਮਾਨਵ ਰਹਿਤ ਹਵਾਈ ਉਡਾਣ, (ਯੂ.ਵੀ.ਆਈ) ਮਾਨਵ ਰਹਿਤ ਹਵਾਈ ਸਿਸਟਮ (ਯੂ.ਏ.ਆਈ), ਮਾਈਕ੍ਰੋਲਾਈਟ ਜਹਾਜ਼, ਰਿਮੋਟ ਸੰਚਾਲਿਤ ਜਹਾਜ਼, ਗਰਮ ਹਵਾ ਦੇ ਗੁਬਾਰੇ, ਕੁਆਡਕਾਪਟਰ ਜਾਂ ਜਹਾਜ਼ ਨਾਲ ਪੈਰਾ-ਜੰਪਿੰਗ ਸਮੇਤ ਹੋਰ ਉਪ-ਪਾਰੰਪਿਕ ਹਵਾਈ ਸੰਸਾਧਨਾਂ ਦੇ ਉਪਯੋਗ ਨਾਲ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ।

ਇਸ ਵਾਰ ਪਰੇਡ ਕੋਰੋਨਾ ਪਾਬੰਦੀਆਂ ਦੇ ਨਾਲ 30 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਵੇਗੀ ਅਤੇ ਜੰਮੂ-ਕਸ਼ਮੀਰ ਦੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਗਣਤੰਤਰ ਦਿਵਸ (Republic Day) ‘ਤੇ ਪਰੇਡ (parade) ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਦੇਖਣ ਲਈ ਪੂਰਾ ਦੇਸ਼ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਨਿਰਧਾਰਤ ਸਮੇਂ ‘ਤੇ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ ਪਰ ਇਸ ਵਾਰ 75 ਸਾਲਾਂ ‘ਚ ਪਹਿਲੀ ਵਾਰ ਅਜਿਹਾ ਨਹੀਂ ਹੋਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰੇਡ ਸਮਾਰੋਹ ਪਿਛਲੇ ਸਾਲ ਵਾਂਗ 90 ਮਿੰਟ ਦਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ਨੇੜੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨਗੇ। ਬਾਅਦ ਵਿੱਚ ਟੀਮਾਂ ਮਾਰਚ ਪਾਸਟ ਕਰਨਗੀਆਂ। ਝਾਕੀ ਪਰੇਡ ਦੌਰਾਨ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਦਰਸਾਉਂਦੀ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਮਾਰੋਹ ‘ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।

 

Exit mobile version