Lovepreet and Beant Kaur

ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ਮਾਮਲੇ ‘ਚ ਨਵਾਂ ਮੋੜ, ਮਨੀਸ਼ਾ ਗੁਲਾਟੀ ਵਲੋਂ ਕਨੇਡਾ ਦੇ PM ਨੂੰ ਲਿਖੀ ਚਿੱਠੀ ਦਾ ਆਇਆ ਜਵਾਬ

ਚੰਡੀਗੜ੍ਹ 25 ਮਾਰਚ 2022 : ਲਵਪ੍ਰੀਤ ਅਤੇ ਬੇਅੰਤ ਕੌਰ ( Lovepreet and Beant Kaur) ਦੇ ਕੇਸ ਮਾਮਲੇ ‘ਚ ਨਵਾਂ ਮੋੜ ਆ ਗਿਆ, ਜਦੋ ਪੰਜਾਬ ਮਹਿਲਾ ਆਯੋਗ ਦੀ ਚੇਅਰਮੈਨ ਮਨੀਸ਼ਾ ਗੁਲਾਟੀ (Manisha Gulati) ਵਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੂੰ ਲਿਖੀ ਚਿੱਠੀ ਦਾ ਜਵਾਬ ਅਗਲੇ ਦਿਨ ਆ ਗਿਆ। ਮਨੀਸ਼ਾ ਗੁਲਾਟੀ (Manisha Gulati) ਨੇ ਦੱਸਿਆ ਕਿ ਅਗਲੇ ਦਿਨ ਉਨ੍ਹਾਂ ਨੇ ਕਨੇਡਾ ਦੇ ਵਿਦੇਸ਼ ਮੰਤਰਾਲੇ ਤੋਂ ਇਕ ਚਿਠੀ ਆਈ ਹੈ।
ਚਿੱਠੀ ‘ਚ ਲਿਖਿਆ ਗਿਆ ਹੈ ਕਿ ‘ਜਵਾਬ ਦੇਣ ‘ਚ ਥੋੜੀ ਦੇਰ ਹੋ ਗਈ ਜਿਸ ਦੇ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਹੁਣ ਸਾਡੀ ਕਨੇਡਾ ਸੀਮਾ ਏਜੰਸੀ ਇਸ ਮਾਮਲੇ ਦੀ ਜਾਂਚ ਕਰਨ ਲਈ ਪੂਰੀ ਤਰ੍ਹਾਂ ਬਚਨਬੰਧ ਹੈ। ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਭਾਰਤ ਤੋਂ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਧੋਖਾ ਨਾ ਹੋਵੇ ਅਤੇ ਹੁਣ ਅਜਿਹੇ ਲੋਕਾਂ ‘ਤੇ ਪਬੰਧੀ ਲਗਾਈ ਜਾਵੇਗੀ। ਹੁਣ ਅਸੀਂ ਇਸ ਨੂੰ ਕਾਫੀ ਗੰਭੀਰਤਾ ਨਾਲ ਦੇਖਾਗੇ। ਸਾਡੇ ਮੰਤਰਾਲੇ ਹੁਣ ਇਸ ‘ਤੇ ਤੇਜ਼ੀ ਨਾਲ ਕੰਮ ਕਰਨਗੇ।
ਦੱਸਦਈਏ ਕਿ ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਆਪਣੀ ਕੈਨੇਡੀਅਨ ਪਤਨੀ ਬੇਅੰਤ ਕੌਰ ਦੇ ਧੋਖੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।

Scroll to Top