July 2, 2024 7:43 pm
new mayor

ਸੰਜੀਵ ਸ਼ਰਮਾ ਬਿੱਟੂ ਨੂੰ ਪਟਿਆਲਾ ਮੇਅਰ ਅਹੁਦੇ ਤੋਂ ਹਟਾ ਕੇ, ਯੋਗਿੰਦਰ ਯੋਗੀ ਨੂੰ ਦਿੱਤੇ ਅਧਿਕਾਰ

ਪਟਿਆਲਾ 25 ਨਵੰਬਰ 2021 : ਪਟਿਆਲਾ ਨਿਗਮ ਹਾਊਸ ਮੀਟਿੰਗ ਸਮਾਪਤ ਕੌਸਲਰ ਹਾਲ ਚੋਂ ਬਾਹਰ ਆਏ ਫਿਲਹਾਲ 25 ਵੋਟਾਂ ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਇਹ ਹੱਕ ਵਿੱਚ ਭੁਗਤਦੀਆਂ ਅਤੇ 35 ਵੋਟਾਂ ਆਪੋਜ਼ੀਸ਼ਨ ਨੂੰ ਗਈਆਂ,
ਸੂਤਰਾਂ ਮੁਤਾਬਕ ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਨਗਰ ਨਿਗਮ ਦੀ ਮੇਅਰਸ਼ਿਪ ਤੋਂ ਹਟਾ ਦਿੱਤਾ ਗਿਆ,ਇਲੈਕਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰਸ਼ਿਪ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਫ਼ਿਲਹਾਲ ਜੋਗਿੰਦਰ ਜੋਗੀ ਨੂੰ ਕਾਰਜਕਾਰੀ ਮੇਅਰ ਲਗਾਇਆ ਗਿਆ ਬਾਕੀ ਉਨ੍ਹਾਂ ਕਿਹਾ ਕਿ ਜਿਹੜੇ ਪਾਸੇ ਜ਼ਿਆਦਾ ਬਹੁਮਤ ਹੋਵੇਗਾ ਓਸਾਮ ਨਾਲ ਮੇਅਰ ਦੀ ਚੋਣ ਬਾਅਦ ਵਿਚ ਕੀਤੀ ਜਾਵੇਗੀ ਫਿਲਹਾਲ ਦੀ ਘੜੀ ਨਗਰ ਨਿਗਮ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰਸ਼ਿਪ ਤੋਂ ਹਟਾ ਦਿੱਤਾ ਗਿਆ,