June 30, 2024 5:53 am
Reliance

ਰਿਲਾਇੰਸ ਜੀਓ ਦੀਵਾਲੀ ਤੱਕ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਲਾਂਚ ਕਰੇਗੀ 5G ਸੁਵਿਧਾ

ਚੰਡੀਗੜ੍ਹ 29 ਅਗਸਤ 2022: ਟੈਲੀਕਾਮ ਕੰਪਨੀ ਏਅਰਟੇਲ ਦੇ ਨਾਲ-ਨਾਲ ਰਿਲਾਇੰਸ (Reliance Jio) ਜੀਓ ਨੇ ਵੀ ਦੇਸ਼ ‘ਚ 5ਜੀ ਨੂੰ ਲੈ ਕੇ ਵੱਡੀ ਘੋਸ਼ਣਾ ਕੀਤੀ ਹੈ | ਰਿਲਾਇੰਸ ਇੰਡਸਟਰੀਜ਼ ਦੀ 45ਵੀਂ ਸਾਲਾਨਾ ਮੀਟਿੰਗ ਸ਼ੁਰੂ ਹੋ ਗਈ ਹੈ। ਰਿਲਾਇੰਸ ਇੰਡਸਟਰੀਜ਼ ਦੀ 45ਵੀਂ AGM (Reliance AGM 2022) ‘ਚ ਵੱਡਾ ਐਲਾਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ Jio 5G ਸੇਵਾ ਦੀਵਾਲੀ ਤੱਕ ਮੁੰਬਈ, ਦਿੱਲੀ, ਕੋਲਕਾਤਾ ਅਤੇ ਹੋਰ ਵੱਡੇ ਸ਼ਹਿਰਾਂ ‘ਚ ਸ਼ੁਰੂ ਕੀਤੀ ਜਾਵੇਗੀ।

ਮੁਕੇਸ਼ ਅੰਬਾਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੰਪਨੀ ਨੇ ਸਵਦੇਸ਼ੀ ਤਕਨਾਲੋਜੀ ਦੇ ਨਾਲ 5ਜੀ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ| ਇਹ ਪੂਰੀ ਤਰ੍ਹਾਂ ਨਾਲ ਸਾਡੇ 2,000 ਤੋਂ ਵੱਧ ਨੌਜਵਾਨ Jio ਇੰਜੀਨੀਅਰਾਂ ਦੁਆਰਾ ਵਿਕਸਤ ਕੀਤਾ ਗਿਆ ਹੈ। RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ ਯਾਨੀ ਦੀਵਾਲੀ ਤੱਕ, ਕੰਪਨੀ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ Jio 5G ਲਾਂਚ ਕਰੇਗੀ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਦਸੰਬਰ 2023 ਤੱਕ ਦੇਸ਼ ਦੇ ਹਰ ਸ਼ਹਿਰ, ਹਰ ਤਹਿਸੀਲ ਵਿੱਚ Jio 5G ਪਹੁੰਚਾ ਦੇਵੇਗੀ। ਇਸ ਦੇ ਲਈ ਕੰਪਨੀ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਬੈਠਕ ਦੀ ਸ਼ੁਰੂਆਤ ‘ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਿਲਾਇੰਸ ਇਸ ਮਹਾਯੱਗ ‘ਚ ਆਪਣਾ ਸਰਵੋਤਮ ਯੋਗਦਾਨ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਦੇ ਆਪਣੇ ਭਾਸ਼ਣ ਵਿੱਚ ਪੰਜ ਜ਼ਰੂਰੀ ਗੱਲਾਂ ਦੀ ਗੱਲ ਕੀਤੀ ਸੀ, ਜੋ ਯਕੀਨੀ ਤੌਰ ‘ਤੇ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾ ਦੇਵੇਗਾ।