ਚੰਡੀਗੜ੍ਹ 22 ਅਕਤੂਬਰ 2022: ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਧਨਤੇਰਸ ਦੇ ਮੌਕੇ ‘ਤੇ ਰਿਲਾਇੰਸ ਜੀਓ ਨੇ ਰਾਜਸਥਾਨ ਦੇ ਲੋਕਾਂ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ। ਆਕਾਸ਼ ਅੰਬਾਨੀ ਨੇ ਸ਼ਨੀਵਾਰ ਯਾਨੀ 22 ਅਕਤੂਬਰ ਨੂੰ ਰਾਜਸਥਾਨ ਦੇ ਨਾਥਦੁਆਰਾ ਵਿੱਚ ਸ਼੍ਰੀਨਾਥਜੀ ਮੰਦਰ ਵਿੱਚ 5ਜੀ ਸੇਵਾ (5G service) ਦੀ ਸ਼ੁਰੂਆਤ ਕੀਤੀ। ਇਹ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਹੈ।
ਇਸਦੇ ਨਾਲ ਹੀ ਯੂਜ਼ਰਸ ਨੂੰ ਇਸ ਖੇਤਰ ‘ਚ 5ਜੀ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਦੇ ਹੋਏ, ਆਕਾਸ਼ ਅੰਬਾਨੀ ਨੇ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੇ ਪਿਛਲੇ ਮਹੀਨੇ ਹੀ ਨਾਥਦੁਆਰਾ ਮੰਦਰ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਨੇ ਉਦੋਂ ਵਾਅਦਾ ਕੀਤਾ ਸੀ ਕਿ ਉਹ ਇਸ ਮੰਦਰ ਤੋਂ 5ਜੀ ਸੇਵਾ (5G service) ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ 2015 ‘ਚ ਮੁਕੇਸ਼ ਅੰਬਾਨੀ ਨੇ ਸ਼੍ਰੀਨਾਥਜੀ ਮੰਦਰ ‘ਚ ਜਾ ਕੇ 4ਜੀ ਸੇਵਾ ਦੀ ਸ਼ੁਰੂਆਤ ਕੀਤੀ ਸੀ।
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਅਕਤੂਬਰ ਨੂੰ ਦੇਸ਼ ਵਿੱਚ 5ਜੀ ਟੈਲੀਕਾਮ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਜੀਓ ਦਾ 5ਜੀ ਬੀਟਾ ਟ੍ਰਾਇਲ ਚਾਰ ਸ਼ਹਿਰਾਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਵਾਰਾਣਸੀ ਵਿੱਚ ਚੋਣਵੇਂ ਉਪਭੋਗਤਾਵਾਂ ਲਈ ਉਪਲਬਧ ਕਰਵਾਇਆ ਗਿਆ ਹੈ। ਹੁਣ ਇਸ ਸੂਚੀ ਵਿੱਚ ਨਾਥਦੁਆਰਾ ਦਾ ਨਾਮ ਵੀ ਜੁੜ ਗਿਆ ਹੈ। ਰਿਲਾਇੰਸ ਜੀਓ ਦੇ ਮੁਤਾਬਕ, ਕੰਪਨੀ ਅਗਲੇ ਸਾਲ ਦੇ ਅੰਤ ਤੱਕ ਦੇਸ਼ ਭਰ ਵਿੱਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਭਾਰਤੀ ਏਅਰਟੈੱਲ ਨੇ ਅੱਠ ਸ਼ਹਿਰਾਂ ਵਿੱਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।