July 7, 2024 6:03 pm
Akash Ambani

Reliance Jio : ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਨਵੇਂ ਚੇਅਰਮੈਨ

ਚੰਡੀਗੜ੍ਹ 28 ਜੂਨ 2022: ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ( Reliance Jio) ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਰਿਲਾਇੰਸ ਜੀਓ ਇੰਡੀਆ ਲਿਮਟਿਡ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਚੇਅਰਮੈਨ ਵਜੋਂ ਗੈਰ-ਕਾਰਜਕਾਰੀ ਨਿਰਦੇਸ਼ਕ ਆਕਾਸ਼ ਐਮ ਅੰਬਾਨੀ (Akash Ambani ) ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਜਿਕਰਯੋਗ ਹੈ ਕਿ ਆਕਾਸ਼ ਅੰਬਾਨੀ (Akash Ambani) ਦੀ ਨਿਯੁਕਤੀ 27 ਜੂਨ ਤੋਂ ਲਾਗੂ ਹੋਵੇਗੀ। ਇਸਦੇ ਨਾਲ ਹੀ ਪੰਕਜ ਮੋਹਨ ਪਵਾਰ 27 ਜੂਨ ਤੋਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲਣਗੇ। ਕੰਪਨੀ ਦੇ ਬੋਰਡ ਨੇ ਨਵੇਂ ਚੇਅਰਮੈਨ ਅਤੇ ਐਮਡੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।