Site icon TheUnmute.com

ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਵਰ੍ਹੇ CM ਮਾਨ, ਕਿਹਾ ਭਾਜਪਾ ਸਰਕਾਰ ਕਿਸਾਨ ਵਿਰੋਧੀ

law and order

ਚੰਡੀਗੜ੍ਹ 02 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਮੁੱਖ ਮੰਤਰੀ ਨੇ ਪ੍ਰਦੂਸ਼ਣ ‘ਤੇ ਹੋ ਰਹੀ ਸਿਆਸਤ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਅੰਦੋਲਨ ਦਾ ਕਿਸਾਨਾਂ ਤੋਂ ਬਦਲਾ ਲੈਣਾ ਚਾਹੁੰਦੀ ਹੈ।

ਅਸੀਂ ਪਹਿਲਾਂ ਹੀ ਕੇਂਦਰ ਨੂੰ 1500 ਰੁਪਏ ਦੇ ਮੁਆਵਜ਼ੇ ਦੀ ਅਪੀਲ ਕੀਤੀ ਸੀ, ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਕੇਂਦਰ ਨੂੰ ਬਾਇਓ ਗੈਸ ਉਦਯੋਗ ਸਥਾਪਿਤ ਕਰਨ ਲਈ ਇਕ ਹੋਰ ਹੱਲ ਦੱਸਿਆ ਸੀ ਪਰ ਕੇਂਦਰ ਸਰਕਾਰ ਨੇ ਉਸ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਸਵਾਲ ਕਰਦਿਆਂ ਕਿਹਾ ਕਿ ਪ੍ਰਦੂਸ਼ਣ ‘ਤੇ ਇੱਕਲਾ ਦਿੱਲੀ-ਪੰਜਾਬ ‘ਤੇ ਹੀ ਸਵਾਲ ਕਿਉਂ ਕੀਤਾ ਜਾਂਦਾ ਹੈ ?

ਉਨ੍ਹਾਂ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਦੇ ਕਈ ਸ਼ਹਿਰਾਂ ਦਾ AQI ਪੰਜਾਬ ਨਾਲੋਂ ਵੀ ਖਰਾਬ ਹੈ | ਹਰਿਆਣਾ ਫਰੀਦਾਬਾਦ ਇਸ ਲਿਸਟ ਵਿੱਚ ਸਭ ਤੋਂ ਮੋਹਰੀ ਹੈ, ਫਿਰ ਕੇਂਦਰ ਸਰਕਾਰ ਇਹਨਾਂ ਸੂਬਿਆਂ ਨੂੰ ਸਵਾਲ ਕਿਉਂ ਨਹੀਂ ਕਰਦੀ | ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ’ ਖੇਤੀ ਅੰਦੋਲਨ ਕਰਕੇ ਕਿਸਾਨਾਂ ਤੋਂ ਨਫ਼ਰਤ ਕਰਦੀ ਹੈ | ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਦੂਸ਼ਣ ਦੇ ਹੱਲ ਵੱਲ ਤੁਰੇ ਬਦਲੇ ਵੱਲ ਨਹੀਂ’

Exit mobile version