ED raid

ਈਡੀ ਛਾਪੇਮਾਰੀ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ, ਗੰਦੀ ਰਾਜਨੀਤੀ ਲਈ ਅਫਸਰਾਂ ਦਾ ਸਮਾਂ ਕੀਤਾ ਜਾ ਰਿਹੈ ਬਰਬਾਦ

ਚੰਡੀਗੜ੍ਹ 07 ਅਕਤੂਬਰ 2022: ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ (Delhi Liquor Policy Scam case) ਨੂੰ ਲੈ ਕੇ ਈਡੀ (ED) ਵਲੋਂ ਅੱਜ ਦਿੱਲੀ, ਪੰਜਾਬ ਅਤੇ ਹੈਦਰਾਬਾਦ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਛਾਪੇਮਾਰੀ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਕੇਂਦਰ ਸਰਕਾਰ ‘ਤੇ ਵਰ੍ਹਦੇ ਨਜ਼ਰ ਆਏ |

ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ 500 ਤੋਂ ਵੱਧ ਛਾਪੇਮਾਰੀ, 3 ਮਹੀਨਿਆਂ ਤੋਂ 300 ਤੋਂ ਵੱਧ ਸੀਬੀਆਈ ਅਤੇ ਈਡੀ ਅਧਿਕਾਰੀ ਮਨੀਸ਼ ਸਿਸੋਦੀਆ ਵਿਰੁੱਧ ਸਬੂਤ ਲੱਭਣ ਲਈ 24 ਘੰਟੇ ਕੰਮ ਕਰ ਰਹੇ ਹਨ। ਕੁਝ ਵੀ ਨਹੀਂ ਲੱਭ ਸਕਦਾ। ਕਿਉਂਕਿ ਕੁਝ ਕੀਤਾ ਹੀ ਨਹੀਂ । ਆਪਣੀ ਗੰਦੀ ਰਾਜਨੀਤੀ ਲਈ ਕਈ ਅਫਸਰਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਅਜਿਹਾ ਦੇਸ਼ ਕਿਵੇਂ ਤਰੱਕੀ ਕਰੇਗਾ?

Kejriwal

Scroll to Top