Site icon TheUnmute.com

ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਕੋਹਲੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨਾਲ ਕੀਤੀ ਬੈਠਕ

Patiala

ਪਟਿਆਲਾ, 10 ਅਗਸਤ 2023: ਪਟਿਆਲਾ (Patiala) ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਨਾਲ ਚੰਡੀਗੜ੍ਹ ਸਥਿਤ ਸਥਾਨਕ ਸਰਕਾਰਾਂ ਭਵਨ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਦੇ ਹੋਏ ਸ਼ਾਹੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਲੋਕਲ ਬਾਡੀ ਪੰਜਾਬ, ਵਿਧਾਇਕ ਗੁਰਲਾਲ ਘਨੌਰ ਅਤੇ ਵਿਧਾਇਕ ਲਹਿਰਾਗਾਗਾ ਵਰਿੰਦਰ ਗੋਇਲ ਸਮੇਤ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਉੱਪਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਅਬਲੋਵਾਲ ਵਾਰਡ ਨੰ: 1 ਦੇ ਰੋਡ ਬਨਾਉਣ, ਗੁਰ ਤੇਗ ਬਹਾਦਰ ਕਲੋਨੀ, ਅਮਰ ਦਰਸ਼ਨ ਕਲੋਨੀ ਅਤੇ ਸੂਲਰ ਵਾਰਡ ਨੰਬਰ 33 ਦੀਆਂ ਗਲੀਆਂ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ ਵਾਰਡ ਨੰਬਰ 35 ਤੇਗ ਕਲੋਨੀ, ਧੀਰੂ ਨਗਰ ਵਾਰਡ ਨੰਬਰ 36, ਸਨੌਰੀ ਅੱਡਾ, ਮਿਰਚ ਮੰਡੀ, ਸੂਈਗਰਾਂ ਮੁਹੱਲਾ ਵਾਰਡ ਨੰਬਰ 41 ਅਤੇ ਮੋਰਾਂ ਵਾਲੀ ਗਲੀ ਵਾਰਡ ਨੰਬਰ 42 ਦੀਆਂ ਸੜਕਾਂ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ।

ਇਸੇ ਤਰ੍ਹਾਂ ਕਾਰਖਾਸ ਮੁਹੱਲਾ, ਚਾਨਣ ਡੋਗਰਾ, ਅਰੋੜਾ ਮੁਹੱਲਾ, ਸਫਾਬਾਦੀ ਗੇਟ, ਪੂਰੀ ਰੋਡ ਵਾਰਡ ਨੰਬਰ 45 ਦੀਆਂ ਗਲੀਆਂ ਵੀ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਘੇਰ ਸੋਢੀਆਂ, ਸਦਰ ਬਜ਼ਾਰ, ਅਰਨਾ ਬਰਨਾ ਚੌਂਕ, ਸਮਸ਼ੇਰ ਸਿੰਘ ਮੁਹੱਲਾ ਵਾਰਡ ਨੰਬਰ 46, ਇਸ ਦੇ ਨਾਲ ਹੀ ਲਾਲ ਬਾਗ ਵਾਰਡ ਨੰਬਰ 49, ਨਿਹਾਲ ਬਾਗ ਵਾਰਡ ਨੰਬਰ 52, ਮਾਨਸ਼ਾਹੀਆ ਕਲੋਨੀ, ਸੇਵਕ ਕਲੋਨੀ ਵਾਰਡ ਨੰਬਰ 54, 55, 58 ਤੇ 59 ਦੀਆਂ ਸੜਕਾਂ, ਭਾਰਤ ਨਗਰ, ਸਿਗਲੀਗਰ ਬਸਤੀ, ਬਾਜ਼ੀਗਰ ਬਸਤੀ, ਭਾਰਤ ਨਗਰ ਵਾਰਡ ਨੰਬਰ 60, ਮਥੁਰਾ ਕਲੋਨੀ, ਸਰਹੰਦੀ ਬਜ਼ਾਰ, ਅਰਬਿੰਦੋ ਸਕੂਲ ਤੋਂ ਪੀ.ਆਰ.ਟੀ.ਸੀ. ਵਰਕਸ਼ਾਪ, ਲਹੌਰੀ ਗੇਟ ਮੇਨ ਮਾਰਕੀਟ ਰੋਡ ਅਤੇ ਨਾਲ ਵਾਰਡ ਨੰਬਰ 30, 31, 43, 44, 45, 50, 51 ਦੀਆਂ ਗਲੀਆਂ ਅਤੇ ਸੜਕਾਂ ਬਣਾਈਆਂ ਜਾਣਗੀਆਂ।

ਇਸੇ ਤਰ੍ਹਾਂ ਸਿੰਗਲਾ ਡੈਰੀ, ਮਾਰੀਆ ਸਟਰੀਟ, ਚਹਿਲ ਗਲੀ, ਜੋਤੀ ਇਨਕਲੇਵ, ਅਰਜਨ ਨਗਰ ਵਾਰਡ ਨੰਬਰ 37 ਅਤੇ 38 ਦੀਆਂ ਗਲੀਆਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਮਹਿੰਦਰਾ ਕਾਲਜ ਵਾਰਡ ਨੰਬਰ 39 ਅਤੇ ਢਿਲੋਂ ਕਲੋਨੀ ਵਾਰਡ ਨੰਬਰ 40, ਜੱਟਾਂ ਵਾਲਾ ਚੌਂਤਰਾ, ਸਰਹੰਦੀ ਬਜ਼ਾਰ ਵਾਰਡ ਨੰਬਰ 43 ਅਤੇ 44, ਆਰੀਆ ਸਮਾਜ ਚੌਕ ਵਾਰਡ ਨੰਬਰ 44, 45 ਵਿੱਚ ਪਾਣੀ ਖੜਨ ਤੋਂ ਰੋਕਣ ਲਈ ਪ੍ਰਬੰਧ ਕੀਤੇ ਜਾਣਗੇ। ਇਸੇ ਤਰ੍ਹਾਂ ਮੀਟਿੰਗ ’ਚ ਘਾਸ ਮੰਡੀ, ਤੋਪਖਾਨਾ ਗੇਟ, ਬਾਬਾ ਧਿਆਨਾ ਟੋਭਾ ਵਾਰਡ ਨੰਬਰ 47 ਅਤੇ ਖਾਲਸਾ ਮੁਹੱਲਾ ਵਾਰਡ

ਨੰਬਰ 48 ਦੀਆਂ ਗਲੀਆਂ ਬਣਾਈਆਂ ਜਾਣਗੀਆਂ। ਜਦਕਿ ਵਾਰਡ ਨੰਬਰ 52 ਛੋਟਾ ਵਾਟਰ ਗਲੀ ਅਤੇ ਵਾਰਡ ਨੰਬਰ 53 ਚਰਨ ਬਾਗ ਵਿੱਚ ਨਾਲੀਆਂ ਦੀ ਥਾਂ ਪਾਈਪ ਪਾਏ ਜਾਣਗੇ। ਇਸੇ ਤਰ੍ਹਾਂ ਹੀਰਾ ਨਗਰ, ਅਜੀਤ ਨਗਰ ਦੇ ਇਲਾਕਿਆਂ ਵਿੱਚ ਵਾਰਡ ਨੰਬਰ 56 ਅਤੇ 57 ਵਿੱਚ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਬਰਸਾਤ ਤੋਂ ਬਚਾਅ ਲਈ ਸ਼ੈਡ ਪਾਉਣ ਵਾਸਤੇ ਮਾਡਲ ਟਾਊਨ ਪਾਰਕ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ। ਜਦਕਿ ਸੋਲਰ ਸਿਸਟਮ ਰਾਹੀਂ ਚਲਾਉਣ ਵਾਸਤੇ ਸ਼ੇਰ ਮਾਜਰਾ ਵਿਖੇ 500 ਕਿਲੋਵਾਟ ਦਾ ਐਸ.ਟੀ.ਪੀ. ਬਣਾਇਆ ਜਾਵੇਗਾ।

ਇਸੇ ਤਰ੍ਹਾਂ ਨਾਮਦਾਰ ਖਾਂ ਰੋਡ ਵਾਰਡ ਨੰਬਰ 31 ਅਤੇ 45 ਇਲਾਕੇ ਵਿੱਚ ਪੀ.ਵੀ.ਸੀ. ਪਾਈਪ ਅਤੇ ਸੀ.ਸੀ. ਕਲੋਰਿੰਗ ਦਾ ਕੰਮ ਹੋਵੇਗਾ। ਜਦਕਿ ਸ਼ਮਸ਼ਾਨਘਾਟ ਵਿਖੇ 50 ਕਿਲੋਵਾਟ ਦਾ ਸੋਲਰ ਸਿਸਟਮ ਲਗਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਘੇਰ ਸੋਢੀਆਂ ਅਤੇ ਬਗੀਚੀ ਮੰਗਲਦਾਸ ਦੇ ਵਾਰਡ ਨੰਬਰ 45, 46 ਦੀਆਂ ਗਲੀਆਂ ਬਣਾਈਆਂ ਜਾਣਗੀਆਂ ਅਤੇ ਨਾਲ ਹੀ 23 ਨੰਬਰ ਫਾਟਕ ਤੋਂ ਬਡੂੰਗਰ ਤੱਕ ਮਾਡਲ ਟਾਊਨ ਅਤੇ ਬਚਿੱਤਰ ਨਗਰ ਦੀਆਂ ਸੜਕਾਂ ਵੀ ਨਵੀਂਆਂ ਬਣਾਈਆਂ ਜਾਣਗੀਆਂ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਸਿਰਫ਼ ਇੰਨਾ ਹੀ ਨਹੀਂ ਪਟਿਆਲਾ ਸ਼ਹਿਰ ਲਈ ਹੋਰ ਵੀ ਬਹੁਤ ਕਾਰਜ ਅਰੰਭੇ ਹੋਏ ਹਨ, ਜੋ ਜਲਦੀ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ਵਾਸੀਆਂ ਨੂੰ ਚੰਗਾ ਮਾਹੌਲ ਅਤੇ ਵਿਕਾਸ ਕਾਰਜਾਂ ਲਈ ਫੰਡਾ ਦੀ ਕੋਈ ਕਮੀ ਨਾ ਰੱਖਣ ਲਈ ਕਿਹਾ ਗਿਆ ਹੈ।

Exit mobile version