Site icon TheUnmute.com

ਚੰਡੀਗੜ੍ਹ ਐੱਸਐੱਸਪੀ ਦੀ ਨਿਯੁਕਤੀ ਸੰਬੰਧੀ ਪੰਜਾਬ ਸਰਕਾਰ ਨੇ ਤਿੰਨ ਅਫ਼ਸਰਾਂ ਦਾ ਪੈਨਲ ਭੇਜਿਆ

Bhagwant Mann

ਚੰਡੀਗੜ੍ਹ 15 ਦਸੰਬਰ 2022: ਚੰਡੀਗੜ੍ਹ ਐੱਸਐੱਸਪੀ (Chandigarh SSP) ਦੀ ਨਿਯੁਕਤੀ ਸੰਬੰਧੀ ਪੰਜਾਬ ਸਰਕਾਰ ਦੇ ਵਲੋਂ ਯੂਟੀ ਨੂੰ ਤਿੰਨ ਆਈਪੀਐਸ ਅਫ਼ਸਰਾਂ ਦੇ ਨਾਂਵਾ ਦਾ ਪੈਨਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਭੇਜਿਆ ਗਿਆ ਹੈ। ਇਨ੍ਹਾਂ ਤਿੰਨਾਂ ਅਫ਼ਸਰਾਂ ਵਿੱਚੋਂ ਕੋਈ ਇੱਕ ਅਧਿਕਾਰੀ ਕੁਲਦੀਪ ਚਾਹਲ ਦੀ ਥਾਂ ਲਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ 3 ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਗਿਆ ਹੈ ਇਸ ਵਿੱਚ 2012 ਬੈਚ ਦੇ ਆਈਪੀਐਸ ਸੰਦੀਪ ਗਰਗ, ਜੋ ਕਿ ਐੱਸ ਐੱਸ ਨਗਰ ਦੇ ਮੌਜੂਦਾ ਐੱਸਐੱਸਪੀ ਹਨ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ ਅਤੇ 2013 ਬੈਚ ਦੇ ਆਈਪੀਐਸ ਭਗੀਰਥ ਸਿੰਘ ਮੀਨਾ ਦੇ ਨਾਂ ਸ਼ਾਮਲ ਹਨ।

Exit mobile version