July 5, 2024 6:23 am
'ਰੈੱਡ ਲਾਈਟ ਆਨ

ਦਿੱਲੀ ਹਵਾ ਪ੍ਰਦੂਸ਼ਣ : ‘ਰੈੱਡ ਲਾਈਟ ਆਨ, ਗੱਡੀ ਆਫ ‘ ਮੁਹਿੰਮ ਨੂੰ ਦਿੱਲੀ ਸਰਕਾਰ ਨੇ ਵਧਾਇਆ ਅੱਗੇ

ਚੰਡੀਗੜ੍ਹ, 16 ਨਵੰਬਰ 2021 : ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ “ਰੈੱਡ ਲਾਈਟ ਆਨ, ਗੱਡੀ ਬੰਦ” ਮੁਹਿੰਮ ਨੂੰ ਹੋਰ 15 ਦਿਨਾਂ ਲਈ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। “ਰੈੱਡ ਲਾਈਟ ਆਨ, ਕਾਰ ਆਫ” ਯਾਨੀ ਰੈੱਡ ਲਾਈਟ ‘ਤੇ ਇੰਜਣ ਬੰਦ ਕਰਨ ਦੀ ਇਹ ਪਹਿਲ 18 ਨਵੰਬਰ ਨੂੰ ਖ਼ਤਮ ਹੋਣੀ ਸੀ।

ਰਾਏ ਨੇ ਕਿਹਾ, “ਸਰਕਾਰ ਨੇ ਇਸ ਮੁਹਿੰਮ ਨੂੰ 19 ਨਵੰਬਰ ਤੋਂ 3 ਦਸੰਬਰ ਤੱਕ ਹੋਰ 15 ਦਿਨਾਂ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ।”ਲੋਕਾਂ ਨੂੰ ਟ੍ਰੈਫਿਕ ਸਿਗਨਲ ‘ਤੇ ਆਪਣੀ ਕਾਰ ਦੇ ਇੰਜਣ ਨੂੰ ਬੰਦ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ 100 ਚੌਰਾਹਿਆਂ ‘ਤੇ ਲਗਭਗ 2,500 ਸਿਵਲ ਡਿਫੈਂਸ ਵਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਵਲੰਟੀਅਰਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਅਤੇ ਫਿਰ ਦੁਪਹਿਰ 2 ਤੋਂ ਰਾਤ 8 ਵਜੇ ਤੱਕ ਦੋ ਸ਼ਿਫਟਾਂ ਵਿੱਚ ਤਾਇਨਾਤ ਕੀਤਾ ਜਾਂਦਾ ਹੈ। ਮੰਤਰੀ ਨੇ ਕਿਹਾ, “ਲੋਕ ਘਰੋਂ ਕੰਮ ਕਰ ਰਹੇ ਹਨ ਪਰ ਫਿਰ ਵੀ ਸੜਕਾਂ ‘ਤੇ ਵਾਹਨ ਦਿਖਾਈ ਦੇ ਰਹੇ ਹਨ। ਔਸਤਨ, ਇੱਕ ਵਿਅਕਤੀ ਗੱਡੀ ਚਲਾਉਂਦੇ ਸਮੇਂ 10 ਤੋਂ 12 ਚੌਰਾਹੇ ਪਾਰ ਕਰਦਾ ਹੈ ਅਤੇ ਲਗਭਗ 30 ਮਿੰਟਾਂ ਤੱਕ ਬਾਲਣ ਬਿਨਾਂ ਕਿਸੇ ਕਾਰਨ ਬਲਦਾ ਰਹਿੰਦਾ ਹੈ। ਅਸੀਂ ਇਸ ਨੂੰ ਘਟਾਉਣ ਲਈ ਕਦਮ ਚੁੱਕ ਸਕਦੇ ਹਾਂ।”