Site icon TheUnmute.com

ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਤਿਆਰ, ਪੰਜਾਬ ਚੋਣ ਅਧਿਕਾਰੀ ਚੋਣ ਪ੍ਰਬੰਧਾਂ ਬਾਰੇ ਦੇਣਗੇ ਜਾਣਕਾਰੀ

Sibin C

ਚੰਡੀਗੜ੍ਹ, 31 ਮਈ 2024: ਪੰਜਾਬ (Punjab) ‘ਚ ਸ਼ਨੀਵਾਰ ਯਾਨੀ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਚੋਣ ਅਧਿਕਾਰੀ ਸਿਬਿਨ ਸੀ ਅੱਜ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਇਸ ਵਿੱਚ ਉਹ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦੇਣਗੇ।

ਪ੍ਰੈੱਸ ਕਾਨਫਰੰਸ ਸਵੇਰੇ 11 ਵਜੇ ਹੋਣੀ ਹੈ। ਇਸ ਦੇ ਨਾਲ ਹੀ ਅੱਜ ਕਰਮਚਾਰੀ ਸਾਰੇ ਪੋਲਿੰਗ ਬੂਥਾਂ ਲਈ ਰਵਾਨਾ ਹੋਣਗੇ। ਇਸ ਦੇ ਲਈ ਸੂਬੇ (Punjab) ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਭਲਕੇ ਸ਼ਾਮ 6 ਵਜੇ ਤੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜੋ ਹੁਣ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਖੁੱਲ੍ਹਣਗੀਆਂ। ਪੁਲਿਸ ਅਤੇ ਪ੍ਰਸ਼ਾਸਨ ਹੁਣ ਅਲਰਟ ਮੋਡ ‘ਤੇ ਹੈ। ਇਸਦੇ ਨਾਲ ਹੀ 4 ਜੂਨ ਨੂੰ ਵੋਟਾਂ ਦੇ ਨਤੀਜੇ ਆਉਣਗੇ |

Exit mobile version