ਚੰਡੀਗੜ੍ਹ, 21 ਫਰਵਰੀ 2022 : ਕੇਂਦਰੀ ਬਜਟ 2022 ਦੇ ਸਿੱਖਿਆ ਖੇਤਰ ‘ਤੇ ਸਕਾਰਾਤਮਕ ਪ੍ਰਭਾਵ ਬਾਰੇ ਦੱਸਦੇ ਹੋਏ PM ਮੋਦੀ ਨੇ ਕਿਹਾ ਕਿ ਇਹ ਬਜਟ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿਚ ਮਦਦ ਕਰੇਗਾ, ਨੈਸ਼ਨਲ ਡਿਜੀਟਲ ਯੂਨੀਵਰਸਿਟੀ ਇਕ ਬੇਮਿਸਾਲ ਕਦਮ ਹੈ। ਸੀਟਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ |
ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਸਾਰੇ ਹਿੱਸੇਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦਾ ਹਾਂ ਕਿ ਡਿਜੀਟਲ ਯੂਨੀਵਰਸਿਟੀ ਜਲਦੀ ਤੋਂ ਜਲਦੀ ਸ਼ੁਰੂ ਹੋਵੇ | ਸਾਡੀ ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦੀ ਆਗੂ ਹੈ। ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਸ਼ਕਤ ਬਣਾਉਣ ਦਾ ਮਤਲਬ ਹੈ ਭਾਰਤ ਦੇ ਭਵਿੱਖ ਨੂੰ ਸਸ਼ਕਤ ਬਣਾਉਣਾ |