Site icon TheUnmute.com

RDF: ਪੰਜਾਬ ਵਿਧਾਨ ਸਭਾ ‘ਚ ਉੱਠਿਆ ਪੇਂਡੂ ਵਿਕਾਸ ਫ਼ੰਡ ਦਾ ਮੁੱਦਾ

ਚੰਡੀਗੜ੍ਹ, 04 ਸਤੰਬਰ 2024: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਤੀਜੇ ਦਿਨ ਪੇਂਡੂ ਵਿਕਾਸ ਫ਼ੰਡ (RDF) ਦਾ ਮੁੱਦਾ ਉੱਠਿਆ | ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨੀਤੀ ਆਯੋਗ ਕਮਿਸ਼ਨ ਦੀ ਬੈਠਕ ‘ਚ ਨਹੀਂ ਜਾਂਦੇ, ਜਿਸ ਪਲੇਟਫਾਰਮ ਇਹ ਮੁੱਦਾ ਚੁੱਕਣਾ ਹੁੰਦਾ ਹੈ | ਜੇਕਰ ਉਥੋਂ ਕੋਈ ਪੈਸਾ ਨਹੀਂ ਮਿਲਦਾ ਤਾਂ ਕਿਸੇ ਹੋਰ ਤਰੀਕੇ ਨਾਲ ਪੈਸੇ ਲੈ ਕੇ ਕੰਮ ਕਰਵਾਇਆ ਜਾਵੇ, ਜਿਵੇਂ ਕਿ ਨਾਬਾਰਡ ਮੁੱਖ ਬੈਂਕ ਹੈ।

ਇਸ ਦੌਰਾਨ ਪੇਂਡੂ ਖੇਤਰ ਦੀਆਂ ਖਸਤਾਹਾਲ ਸੜਕਾਂ ਦਾ ਮੁੱਦਾ ਉੱਠਿਆ। ਇਸ ’ਤੇ ਪੰਚਾਇਤ ਮੰਤਰੀ ਗੁਰਮੀਤ ਸਿੰਘ ਨੇ ਕਿਹਾ ਕਿ ਛੇਤੀ ਹੀ ਆਰਡੀਐਫ (RDF) ਦਾ ਪੈਸਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਸੜਕਾਂ ਵੀ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਜ਼ਮੀਨਾਂ ਦੇ ਤਬਾਦਲੇ ‘ਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ। ਇਸ ‘ਤੇ ਮਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ ਕਿਹਾ ਕਿ ਸਰਕਾਰ ਨੇ ਦੋ ਰੋਜ਼ਾ ਵਿਸ਼ੇਸ਼ ਕੈਂਪ ਲਗਾ ਕੇ 85 ਹਜ਼ਾਰ ਇੰਤਕਾਲ ਕੀਤੇ ਹਨ। ਬਾਕੀ ਇੰਤਕਾਲ ਵੀ ਛੇਤੀ ਕੀਤੇ ਜਾਣਗੇ |

 

Exit mobile version