Site icon TheUnmute.com

RCB vs CSK: ਬੈਂਗਲੁਰੂ ਤੇ ਚੇੱਨਈ ਵਿਚਾਲੇ ਪਲੇਆਫ ਦੀ ਟਿਕਟ ਲਈ ਅੱਜ ਅਹਿਮ ਮੁਕਾਬਲਾ

RCB vs CSK

ਚੰਡੀਗੜ੍ਹ, 18 ਮਈ 2024: (RCB vs CSK) ਇੰਡੀਅਨ ਪ੍ਰੀਮੀਅਰ ਲੀਗ 2024 ਦੇ 68ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਾਹਮਣਾ ਚੇੱਨਈ ਸੁਪਰ ਕਿੰਗਜ਼ ਨਾਲ ਹੋ ਰਿਹਾ ਹੈ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ।

ਇਹ ਮੈਚ ਚੇੱਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੋਵਾਂ (RCB vs CSK) ਟੀਮਾਂ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਜੋ ਵੀ ਟੀਮ ਇਸ ਮੈਚ ਨੂੰ ਜਿੱਤੇਗੀ, ਉਹ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ। ਇਸ ਤੋਂ ਪਹਿਲਾਂ ਕੋਲਕਾਤਾ, ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਨੂੰ ਆਈਪੀਐਲ 2024 ਦੇ ਪਲੇਆਫ ਲਈ ਟਿਕਟਾਂ ਮਿਲ ਚੁੱਕੀਆਂ ਹਨ।

Exit mobile version