Banks

RBI Repo Rate: ਆਰਬੀਆਈ ਨੇ ਵਿਆਜ ਦਰਾਂ ‘ਚ 0.50 ਫੀਸਦੀ ਦਾ ਕੀਤਾ ਵਾਧਾ, ਹੋਮ ਲੋਨ ਤੇ ਪਰਸਨਲ ਲੋਨ ਹੋਇਆ ਮਹਿੰਗਾ

ਚੰਡੀਗੜ੍ਹ 08 ਜੂਨ 2022: ਦੇਸ਼ ‘ਚ ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ ‘ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਰੈਪੋ ਦਰ 4.40% ਤੋਂ ਵਧ ਕੇ 4.90% ਹੋ ਗਈ ਹੈ। ਰੈਪੋ ਰੇਟ ‘ਚ ਇਸ ਵਾਧੇ ਕਾਰਨ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋਣ ਵਾਲਾ ਹੈ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਜ਼ਿਆਦਾ EMI ਦਾ ਭੁਗਤਾਨ ਕਰਨਾ ਪਵੇਗਾ । ਵਿਆਜ ਦਰਾਂ ‘ਤੇ ਫੈਸਲਾ ਲੈਣ ਲਈ 6 ਜੂਨ ਤੋਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਸੀ।

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਵਿਆਜ ਦਰਾਂ ‘ਤੇ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਆਰ ਬੀ ਆਈ ਨੇ ਰੈਪੋ ਰੇਟ ‘ਚ ਵਾਧਾ ਕਰਨ ਸੰਬੰਧੀ ਪਹਿਲਾ ਤੋਂ ਹੋਣ ਸੰਕੇਤ ਦੇ ਦਿੱਤੇ ਸਨ | ਜਿਕਰਯੋਗ ਹੈ ਕਿ ਆਰਬੀਆਈ ਨੇ ਪਿਛਲੀ ਮਈ ‘ਚ ਵੀ ਰੈਪੋ ਰੇਟ ‘ਚ 0.40 ਫੀਸਦੀ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਇਹ ਦਰ 4.40 ਫੀਸਦੀ ਕਰ ਦਿੱਤੀ ਗਈ ਸੀ। ਇਸ ਦਾ ਕਾਰਨ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੱਸਿਆ ਗਿਆ।

Scroll to Top