Site icon TheUnmute.com

ਫਿਲਮ Emergency ਨੂੰ ਹਰੀ ਝੰਡੀ ਮਿਲਣ ‘ਤੇ ਰਵਨੀਤ ਸਿੰਘ ਬਿੱਟੂ ਨੇ ਦਿੱਤੀ ਆਪਣੀ ਪ੍ਰਤੀਕਿਰਿਆ

Film Emergency

ਚੰਡੀਗੜ੍ਹ, 18 ਅਕਤੂਬਰ 2024: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ (Film Emergency) ਨੂੰ ਸੈਂਸਰ ਬੋਰਡ ਤੋਂ ਕਲੀਨ ਚਿੱਟ ਮਿਲੀ ਹੈ | ਇਸ ਫਿਲਮ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਫਿਲਮ ‘ਚ ਸਿੱਖਾਂ ਪ੍ਰਤੀ ਇਤਰਾਜਯੋਗ ਸੀਨ ਨੂੰ ਬੁੱਧਜੀਵੀ ਵਿਅਕਤੀਆਂ ਨੂੰ ਦਿਖਾ ਕੇ ਕੱਟੇ ਗਏ ਹਨ | ਫਿਲਮ ‘ਚੋਂ ਅਜਿਹੇ ਸੀਨ ਕੱਟ ਦਿੱਤੇ ਗਏ ਹਨ, ਜਿਨ੍ਹਾਂ ‘ਚ ਸਿੱਖਾਂ ਦੇ ਅਕਸ ਨੂੰ ਨੁਕਸਾਨ ਪੁੱਜੇ |

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਫਿਲਮ (Film Emergency) ਦਾ ਰਿਲੀਜ਼ ਹੋਣਾ ਬਹੁਤ ਜਰੂਰੀ ਹੈ, ਕਾਂਗਰਸ ਦਾ ਅਸਲੀ ਚਿੱਠਾ ਅਤੇ ਘਟੀਆ ਰਾਜਨੀਤੀ ਦਾ ਚਿਹਰਾ ਦੁਨੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇੰਦਰਾ ਗਾਂਧੀ ਦੇ ਰਾਜ ‘ਚ ਸਿੱਖਾਂ, ਗੁਰਦੁਆਰਿਆਂ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਆਉਣਾ ਜਰੂਰੀ ਹੈ | ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਵਰਤਾਰੇ ਨੂੰ ਜਾਣਨਾ ਬਹੁਤ ਜਰੂਰੀ ਹੈ |

Exit mobile version