July 8, 2024 3:32 am
ravneet bittu

PM ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ‘ਤੇ ਰਵਨੀਤ ਬਿੱਟੂ ਨੇ ਕਹੀ ਇਹ ਗੱਲ

ਚੰਡੀਗੜ੍ਹ 5 ਜਨਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ(Pm Modi) ਦੀ ਫਿਰੋਜ਼ਪੁਰ (Ferozepur) ‘ਚ ਹੋਣ ਵਾਲੀ ਰੈਲੀ ਰੱਦ ਹੋਣ ‘ਤੇ ਸੰਸਦ ਮੈਂਬਰ ਰਵਨੀਤ ਬਿੱਟੂ (Ravneet Bittu) ਦਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਹੈ “ਪੰਜਾਬ ਦੇ ਵਾਰਿਸਾਂ, ਮਾਵਾਂ ਅਤੇ ਭੈਣਾਂ ਨੇ ਜੋ ਠੰਡ, ਮੀਂਹ ਤੇ ਹਨੇਰੀ ਸਵਾ ਸਾਲ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਆਪਣੇ ਪਿੰਡੇ ਤੇ ਹੰਡਾਈ, ਰੱਬ ਨੇ ਉਹਦਾ ਛੋਟਾ ਜਿਹਾ ਟ੍ਰੇਲਰ ਮੋਦੀ ਤੇ ਬੀਜੇਪੀ ਦੇ ਵਰਕਰਾਂ ਨੂੰ ਪੰਜਾਬ ਆਉਣ ਤੇ ਅੱਜ ਦਿਖਾਇਆ ਹੈ। ਏਹ ਜਿਵੇਂ ਜਿਵੇਂ ਪੰਜਾਬ ਵੱਲ ਨੂੰ ਵਧਣਗੇ ਇਹਨਾ ਦੇ ਕੀਤੇ ਜ਼ੁਲਮਾਂ ਦਾ ਪਰਮਾਤਮਾ ਹਿਸਾਬ ਕਰੇਗਾ”।

ਰਵਨੀਤ ਬਿੱਟੂ (Ravneet Bittu) ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਇਹ ਪੰਜਾਬ ਵੱਲ ਵਧਦਾ ਹੈ, ਰੱਬ ਉਨ੍ਹਾਂ ‘ਤੇ ਹੋਏ ਅੱਤਿਆਚਾਰਾਂ ਦਾ ਹਿਸਾਬ ਲਵੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਫਿਰੋਜ਼ਪੁਰ ‘ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ, ਪਰ ਉਨ੍ਹਾਂ ਦੀ ਰੈਲੀ ਰੱਦ ਕਰ ਦਿੱਤੀ ਗਈ ਅਤੇ ਪ੍ਰਧਾਨ ਮੰਤਰੀ ਦਿੱਲੀ ਪਰਤ ਗਏ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਕਾਰਨ ਇਹ ਰੈਲੀ ਰੱਦ ਕੀਤੀ ਗਈ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਦੀ ਤਰਫੋਂ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਗਿਆ ਹੈ।