Site icon TheUnmute.com

ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਅਤੇ CM ਚੰਨੀ ਤੋਂ ਮੰਗੇ ਕੁਝ ਸਵਾਲਾਂ ਦੇ ਜਵਾਬ

Ravneet Bittu

ਚੰਡੀਗੜ੍ਹ, 11 ਨਵੰਬਰ 2021 : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੁਝ ਅਹਿਮ ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਵਿਚਾਲੇ ਹੁਣ ਸਭ ਕੁਝ ਠੀਕ ਲੱਗ ਰਿਹਾ ਹੈ ਪਰ ਕੁਝ ਅਹਿਮ ਸਵਾਲ ਅਜੇ ਬਾਕੀ ਹਨ।

ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਪਹਿਲਾ ਸਵਾਲ ਪੁੱਛਦਿਆਂ, ਕੀ ਹੁਣ ਡਰੱਗ ਰਿਪੋਰਟ ਜਨਤਕ ਕੀਤੀ ਜਾਵੇਗੀ? ਇਸ ਦੇ ਨਾਲ ਹੀ ਉਨ੍ਹਾਂ ਇੱਕ ਹੋਰ ਸਵਾਲ ਕੀਤਾ ਕਿ ਕੀ ਏਜੀ ਬਦਲਣ ਨਾਲ ਬਰਗਾੜੀ ਲਈ ਇਨਸਾਫ਼ ਯਕੀਨੀ ਹੋਵੇਗਾ? ਉਨ੍ਹਾਂ ਨੇ ਇਹ ਗੱਲਾਂ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀਆਂ ਹਨ।

Exit mobile version