July 7, 2024 7:37 pm
Ravindra Jadeja

Cricket : ਟੈਸਟ ਕ੍ਰਿਕਟ ਤੋਂ ਸੰਨਿਆਸ ‘ਤੇ ਰਵਿੰਦਰ ਜਡੇਜਾ ਦਾ ਵੱਡਾ ਬਿਆਨ

ਚੰਡੀਗੜ੍ਹ 15 ਦਸੰਬਰ 2021: ਟੀਮ ਇੰਡੀਆ ਦੇ ਦਿੱਗਜ ਆਲਰਾਊਂਡਰ ਰਵਿੰਦਰ ਜਡੇਜਾ (Ravindra Jadeja) ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਖਬਰਾਂ ਸਾਹਮਣੇ ਆਈਆਂ ਸਨ , ਜਿਸ ‘ਤੇ ਜਡੇਜਾ ਨੇ ਪੋਸਟ ਪਾ ਕੇ ਸਥਿਤੀ ਤੇ ਸਪੱਸ਼ਟੀਕਰਨ ਦਿੱਤਾ। ਟੈਸਟ ਕ੍ਰਿਕਟ (Test cricket) ਦੇ ਮਹਾਨ ਆਲਰਾਊਂਡਰਾਂ ‘ਚੋਂ ਇਕ ਜਡੇਜਾ ਇਨ੍ਹਾਂ ਖਬਰਾਂ ਤੋਂ ਬਿਲਕੁਲ ਵੀ ਪਰੇਸ਼ਾਨ ਨਹੀਂ ਹਨ। ਉਸ ਨੇ ਆਪਣੀ ਗੱਲ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਤਸਵੀਰ ਪਾ ਕੇ ਉਸ ਨੇ ਲਿਖਿਆ ਕਿ ਅਜੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ। ਇੰਨਾ ਹੀ ਨਹੀਂ, ਜਡੇਜਾ (Ravindra Jadeja) ਨੇ ਫਰਜ਼ੀ ਦੋਸਤਾਂ ਦੀਆਂ ਲਾਈਨਾਂ ਵੀ ਸ਼ੇਅਰ ਕੀਤੀਆਂ ਹਨ ਜਿਸ ‘ਚ ਲਿਖਿਆ ਕਿ ਫਰਜ਼ੀ ਦੋਸਤ ਅਕਸਰ ਅਫਵਾਹਾਂ ‘ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਡੇ ਅਸਲੀ ਦੋਸਤ ਤੁਹਾਡੇ ਤੇ।