Site icon TheUnmute.com

ਰਵਿੰਦਰ ਜਡੇਜਾ ਨੇ ਵਨਡੇ ਕ੍ਰਿਕਟ ‘ਚ 200 ਵਿਕਟਾਂ ਪੂਰੀਆਂ ਕਰਕੇ ਬਣਾਇਆ ਰਿਕਾਰਡ

Ravindra Jadeja

ਚੰਡੀਗੜ੍ਹ, 15 ਸਤੰਬਰ 2023: ਭਾਰਤੀ ਟੀਮ ਦੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ (Ravindra Jadeja) ਨੇ ਏਸ਼ੀਆ ਕੱਪ 2023 ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਮੈਚ ‘ਚ ਆਪਣੀਆਂ 200 ਵਨਡੇ ਵਿਕਟਾਂ ਪੂਰੀਆਂ ਕਰਨ ਦੀ ਉਪਲਬਧੀ ਹਾਸਲ ਕੀਤੀ ਹੈ । ਇਸ ਮੈਚ ਵਿੱਚ ਜਡੇਜਾ ਨੇ ਸ਼ਮੀਮ ਹੁਸੈਨ ਦਾ ਵਿਕਟ ਲੈ ਕੇ ਇਹ ਰਿਕਾਰਡ ਹਾਸਲ ਕੀਤਾ।

ਹੁਣ ਉਹ ਵਨਡੇ ਕ੍ਰਿਕਟ ‘ਚ 200 ਵਿਕਟਾਂ ਪੂਰੀਆਂ ਕਰਨ ਵਾਲਾ ਭਾਰਤ ਦਾ ਪਹਿਲਾ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਵੀ ਬਣ ਗਿਆ ਹੈ। ਇਸ ਤੋਂ ਇਲਾਵਾ ਜਡੇਜਾ ਕਪਿਲ ਦੇਵ ਤੋਂ ਬਾਅਦ ਦੂਜੇ ਭਾਰਤੀ ਖਿਡਾਰੀ ਹਨ ਜਿਨ੍ਹਾਂ ਨੇ ਵਨਡੇ ‘ਚ 200 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈ ਕੇ 2000 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ।

ਰਵਿੰਦਰ ਜਡੇਜਾ (Ravindra Jadeja) ਨੇ ਆਪਣੇ 182 ਇੱਕ ਰੋਜ਼ਾ ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ। ਹੁਣ ਤੱਕ ਜਡੇਜਾ ਨੇ 50 ਓਵਰਾਂ ਦੇ ਫਾਰਮੈਟ ਵਿੱਚ ਗੇਂਦ ਨਾਲ 36.85 ਦੀ ਔਸਤ ਦੇਖੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਜਡੇਜਾ ਨੇ ਭਾਰਤ ਲਈ ਟੈਸਟ ‘ਚ 275 ਅਤੇ ਟੀ-20 ‘ਚ 51 ਵਿਕਟਾਂ ਲਈਆਂ ਹਨ।

ਭਾਰਤ ਲਈ ਹੁਣ ਤੱਕ ਵਨਡੇ ਵਿੱਚ ਇੱਕ ਸਪਿਨ ਗੇਂਦਬਾਜ਼ ਵਜੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਅਨਿਲ ਕੁੰਬਲੇ ਦੇ ਨਾਂ ਹੈ, ਜਿਸ ਨੇ ਆਪਣੇ ਕਰੀਅਰ ਵਿੱਚ ਕੁੱਲ 334 ਵਿਕਟਾਂ ਲਈਆਂ ਹਨ। ਇਸ ਤੋਂ ਬਾਅਦ ਹਰਭਜਨ ਸਿੰਘ ਦਾ ਨਾਂ 265 ਵਿਕਟਾਂ ਨਾਲ ਦੂਜੇ ਸਥਾਨ ‘ਤੇ ਆਉਂਦਾ ਹੈ। ਰਵਿੰਦਰ ਜਡੇਜਾ 200 ਵਿਕਟਾਂ ਲੈ ਕੇ ਤੀਜੇ ਸਥਾਨ ‘ਤੇ ਹਨ।

 

Exit mobile version