ਚੰਡੀਗੜ੍ਹ, 17 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਕੋਈ ਸਰਗਰਮ ਨਜ਼ਰ ਆ ਰਿਹਾ ਹੈ | ਚੋਣ ਕਮਿਸ਼ਨ ਨੇ 14 ਫਰਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਹੈ, ਪਰ ਪੰਜਾਬ ਦੀਆਂ ਲੱਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਚੋਣਾਂ ਨੂੰ ਮੁਲਤਵੀ ਕਰਨ ਲਈ ਚਿੱਠੀ ਪੱਤਰ ਲਿਖਿਆ ਹੈ ਕਿ 1 ਹਫ਼ਤੇ ਲਈ ਚੋਣਾਂ ਮੁਲਤਵੀ ਕਰ ਦਿੱਤੀਆਂ ਜਾਣ ਕਿਉਂਕਿ 16 ਫਰਵਰੀ ਨੂੰ ਰਵਿਦਾਸ ਜਯੰਤੀ ਹੈ |
ਜਿਸ ਦੇ ਸਾਰਾ ਰਵਿਦਾਸ ਭਾਈਚਾਰੇ ਵਾਰਾਣਸੀ ਜਾਂਦਾ ਹੈ, ਜਿਸ ਦੇ ਚਲਦਿਆਂ ਅੱਜ ਰਵਿਦਾਸ ਭਾਈਚਾਰੇ ਵਲੋਂ ਸੜਕਾਂ ‘ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਕੇ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ, ਜਲੰਧਰ ਤੋਂ ਫਗਵਾੜਾ ਜਾਣ ਵਾਲਾ ਹਾਈਵੇਅ ਪੂਰੀ ਤਰਾਂ ਜਾਮ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਗੱਡੀਆਂ ਤੇ ਬੱਸਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ |